ਸੁਖਬੀਰ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਵੇਂ ਸੰਗਠਨ ਦਾ ਐਲਾਨ, ਪ੍ਰਕਾਸ਼ ਸਿੰਘ ਬਾਦਲ ਬਣੇ ਸਰਪ੍ਰਸਤ

11/16/2017 6:57:14 PM

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਪਾਰਟੀ ਦੇ ਨਵੇਂ ਸੰਗਠਨ ਦਾ ਐਲਾਨ ਕੀਤਾ। ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉੱਪ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਸੁਖਬੀਰ ਬਾਦਲ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸ਼ਿਅਦ ਦੇ ਸਰਪ੍ਰਸਤ ਬਣਾਏ ਗਏ ਹਨ। ਉਥੇ ਹੀ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਪ੍ਰਧਾਨ ਜਨਰਲ ਸਕੱਤਰ ਦਾ ਅਹੁਦਾ ਬਰਕਰਾਰ ਰੱਖਿਆ ਗਿਆ ਹੈ। ਪਾਰਟੀ ਨੇ 14 ਪਾਰਟੀ ਨੇ ਉੱਪ ਪ੍ਰਧਾਨ ਬਣਾਏ ਹਨ। ਇਨ੍ਹਾਂ 'ਚ ਰਣਜੀਤ ਸਿੰਘ, ਬ੍ਰਹਾਪੁਰਾ, ਬਲਵਿੰਦਰ ਸਿੰਘ ਭੁੰਦੜ, ਤੋਤਾ ਸਿੰਘ, ਡਾ. ਉਪਰਿੰਦਰ ਜੀਤ ਕੌਰ, ਮਹੇਸ਼ ਇੰਦਰ ਸਿੰਘ ਗ੍ਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਕਾਹਲੋ, ਚਰਚਨਜੀਤ ਸਿੰਘ ਅਟਵਾਲ, ਜਨਮੇਜਾ ਸਿੰਘ ਸੇਖਵਾਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ. ਡਾ. ਦਲਜੀਤ ਸਿੰਘ ਚੀਮਾ, ਨਰੇਸ਼ ਗੁਜਰਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ। 
ਪਾਰਟੀ 'ਚ 13 ਜਨਰਲ ਸਕੱਤਰ ਬਣਾਏ ਗਏ ਹਨ, ਜਿਨ੍ਹਾਂ 'ਚ ਡਾ. ਰਤਨ ਸਿੰਘ ਅਜਨਾਲਾ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਸੋਹਨ ਸਿੰਘ ਠੰਡਲ, ਜੀਤ ਮਹੇਂਦਰ ਸਿੰਘ ਸਿੱਧੂ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਝੁੰਦਾ, ਪਵਨ ਕੁਮਾਰ ਟੀਨੂੰ, ਗੁਰਪ੍ਰੀਤ ਸਿੰਘ ਵਡਾਲਾ, ਮਨਪ੍ਰੀਤ ਸਿੰਘ ਅਯਾਲੀ, ਹਰਮੀਤ ਸਿੰਘ ਸੰਧੂ, ਗਗਨਜੀਤ ਸਿੰਘ ਬਰਨਾਲਾ ਅਤੇ ਹਰਪ੍ਰੀਤ ਸਿੰਘ ਕੋਠਭਾਈ ਸ਼ਾਮਲ ਹੈ। ਉਥੇ ਹੀ ਅਕਾਲੀ ਦਲ ਨੇ ਕੋਰ ਕਮੇਟੀ ਦਾ ਗਠਨ ਪਹਿਲਾਂ ਹੀ ਕਰ ਦਿੱਤਾ ਸੀ। ਜਲਦੀ ਹੀ ਬਾਕੀ ਢਾਂਚੇ ਦਾ ਵੀ ਐਲਾਨ ਕੀਤਾ ਜਾਵੇਗਾ।


Related News