ਸ਼੍ਰੌਮਣੀ ਅਕਾਲੀ ਦਲ ''ਚ ਹੁਣ ਨਵੇਂ ਤੇ ਪੈਸੇ ਵਾਲਿਆਂ ਦਾ ਬੋਲਬਾਲਾ ਹੋਣ ਕਾਰਨ ਛੱਡੀ ਪਾਰਟੀ : ਸੋਹਣਾ ਕਲੀਪੁਰ
Tuesday, Oct 06, 2020 - 12:32 AM (IST)
ਬੁਢਲਾਡਾ, (ਮਨਜੀਤ)- ਹਲਕਾ ਬੁਢਲਾਡਾ ਦੇ ਸ਼੍ਰੌਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਸੋਹਣਾ ਸਿੰਘ ਕਲੀਪੁਰ ਨੇ ਪਿਛਲੇ ਦਿਨੀਂ ਸ਼੍ਰੌਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਅੱਕ ਕੇ ਅਕਾਲੀ ਦਲ ਡੈਮੋਕੇ੍ਰਟਿਕ ਦਾ ਪੱਲਾ ਫੜ ਲਿਆ ਹੈ। ਸੋਹਣਾ ਸਿੰਘ ਕਲੀਪੁਰ ਦਾ ਕਹਿਣਾ ਹੈ ਕਿ ਹੁਣ ਅਕਾਲੀ ਦਲ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਇਸ ਵਿੱਚ ਚਾਪਲੂਸਾਂ, ਮੌਕਾਪ੍ਰਸਤ ਦੀ ਭਰਮਾਰ ਵਧਣ ਕਾਰਨ ਆਮ ਸੱਚੇ-ਸੁੱਚੇ ਵਰਕਰਾਂ ਦੀ ਪੁੱਛ ਗਿੱਛ ਖਤਮ ਹੋ ਗਈ ਹੈ ਅਤੇ ਪਾਰਟੀ ਵਿੱਚ ਹੁਣ ਚੰਦ ਲੋਕਾਂ ਦਾ ਕਬਜਾ ਰਹਿ ਗਿਆ ਹੈ। ਹਾਈ ਕਮਾਂਡ ਸੁਣਵਾਈ ਨਹੀਂ ਕਰ ਰਹੀ ਸੀ। ਇਸ ਕਰਕੇ ਹੀ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਡੈਮੋਕੇ੍ਰਟਿਕ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪਾਰਟੀ ਵਿੱਚ ਪੈਸੇ ਵਾਲੇ ਵਿਅਕਤੀਆਂ ਦਾ ਬੋਲ ਬਾਲਾ ਹੈ ਜਦਕਿ ਜਮੀਨੀ ਤੋਰ ਤੇ ਵਰਕਰ ਦਰੀਆ ਝਾੜਨ ਅਤੇ ਧਰਨਿਆਂ ਵਿੱਚ ਜਾਣ ਵਾਲਿਆਂ ਦੀ ਸੁਣਵਾਈ ਨਹੀਂ ਰਹੀ। ਕਲੀਪੁਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪੰਜਾਬ ਦਾ ਰਾਜਨੀਤੀ ਭਵਿੱਖ ਲੁਕਿਆ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਡੈਮੋਕੇ੍ਰਟਿਕ ਦਲ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਤੇ ਕਾਬਜ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸੁਖਮਨਦੀਪ ਸਿੰਘ ਡਿੰਪੀ, ਗੁਰਸੇਵਕ ਸਿੰਘ ਖਹਿਰਾ ਝੁਨੀਰ ਵੀ ਮੌਜੂਦ ਸਨ।