ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਗੜ੍ਹਸ਼ੰਕਰ ''ਚ ਵਿਸ਼ਾਲ ਧਰਨਾ

03/08/2021 3:55:30 PM

ਗੜ੍ਹਸ਼ੰਕਰ (ਸ਼ੋਰੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਪੱਧਰ 'ਤੇ 'ਪੰਜਾਬ ਮੰਗਦਾ ਜਵਾਬ' ਮੁਹਿੰਮ ਦੇ ਤਹਿਤ ਅੱਜ ਇਥੋਂ ਦੇ ਐੱਸ. ਡੀ. ਐੱਮ. ਦਫਤਰ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਾਏ ਗਏ।
ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਵਿਚ ਇਸ ਧਰਨੇ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੇ ਉਨ੍ਹਾਂ ਸਾਰੇ ਚੋਣ ਵਾਅਦਿਆਂ 'ਤੇ ਵਿਸਥਾਰ ਵਿਚ ਗੱਲ ਕੀਤੀ ਗਈ ਜੋ ਕਿ ਕਾਂਗਰਸ ਨੇ ਅੱਜ ਤੱਕ ਪੂਰੇ ਨਹੀਂ ਕੀਤੇ।  ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਮੰਗਦਾ ਜਵਾਬ ਪ੍ਰੋਗਰਾਮ ਤਹਿਤ ਕੈਪਟਨ ਸਰਕਾਰ ਦੀਆਂ ਵੱਖੀਆਂ ਉਧੇੜ ਕੇ ਰੱਖ ਦਿਆਂਗੇ। ਇਸ ਮੌਕੇ ਉਨ੍ਹਾਂ ਕਾਂਗਰਸੀ ਆਗੂਆ ਵਲੋ ਅਕਾਲੀ ਦਲ ਦੇ ਵਰਕਰਾਂ ਨੂੰ ਧਮਕਾਉਣ ਦਾ ਵੀ ਸਖ਼ਤ ਨੋਟਿਸ ਲਿਆ ਤੇ 31 ਦੇ 51 ਮੋੜਣ ਦਾ ਇਸ਼ਾਰਾ ਦੇ ਦਿੱਤਾ।

ਅੱਜ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਤੋਂ ਮੁੱਖ ਬੁਲਾਰਾ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਉਚੇਚੇ ਤੌਰ 'ਤੇ ਪਹੁੰਚੇ। ਇਸ ਧਰਨੇ ਦੌਰਾਨ ਹਰਜੀਤ ਸਿੰਘ ਭਾਤਪੁਰੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਰਾਜਿੰਦਰ ਸਿੰਘ ਸ਼ੂਕਾ, ਸੁੱਚਾ ਸਿੰਘ ਬਿਲੜੋਂ, ਸੂਬੇਦਾਰ ਸਰਵਣ ਸਿੰਘ ਬਿਲੜੋਂ, ਏ. ਐੱਸ. ਪਰਮਾਰ, ਜੋਗਾ ਸਿੰਘ, ਜਗਦੇਵ ਸਿੰਘ, ਰਸ਼ਪਾਲ ਸਿੰਘ ਕੁੱਕੜਾਂ, ਰਾਜਿੰਦਰ ਸਿੰਘ ਚੱਕ ਸਿੰਘਾਂ, ਅਵਤਾਰ ਸਿੰਘ ਨਾਨੋਵਾਲ, ਜਰਨੈਲ ਸਿੰਘ ਨੂਰਪੁਰ, ਰਾਜਵਿੰਦਰ ਸਿੰਘ ਝੋਣੋਵਾਲ, ਡਾ ਆਤਮਜੀਤ ਨਾਗਪਾਲ, ਦਇਆ ਸਿੰਘ ਮੇਘੋਵਾਲ, ਚਰਨ ਦਾਸ ਭਰੋਵਾਲ, ਅਮਰਜੀਤ ਸਿੰਘ ਪੁਰਖੋਵਾਲ, ਮਾਸਟਰ ਭਗਤ ਸਿੰਘ, ਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਸਿੰਬਲੀ, ਸੁਰਿੰਦਰਪਾਲ ਗੜਸ਼ੰਕਰ, ਪਵਨਦੀਪ ਗੜਸ਼ੰਕਰ, ਕੇਐਸ ਬੱਧਣ ਆਦਿ ਹਾਜ਼ਰ ਸਨ। 


Gurminder Singh

Content Editor

Related News