ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
Sunday, Jan 24, 2021 - 12:33 PM (IST)

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ)- ਨਗਰ-ਨਿਗਮ ਮੋਗਾ ਦੀਆਂ 14 ਫ਼ਰਵਰੀ ਨੂੰ ਹੋ ਰਹੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਆਬਜ਼ਰਵਰ ਨਿਯੁਕਤ ਕੀਤੇ ਗਏ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਬਰਾੜ, ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਮੇਅਰ ਅਕਸ਼ਿਤ ਜੈਨ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਖੰਭੇ, ਸੀਨੀਅਰ ਆਗੂ ਐਡਵੋਕੇਟ ਰਮੇਸ਼ ਗਰੋਵਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੀ ਹਾਜ਼ਰੀ ਵਿਚ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ।
ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਹਰਵਿੰਦਰ ਕੌਰ ਗਿੱਲ, 2 ਤੋਂ ਸਟਾਲਨਪ੍ਰੀਤ ਸਿੰਘ, 3 ਤੋਂ ਖੁਸ਼ਪ੍ਰੀਤ ਕੌਰ ਭੰਗੂ, 5 ਤੋਂ ਮਨਪ੍ਰੀਤ ਕੌਰ ਕਾਲੜਾ, 9 ਤੋਂ ਕੁਲਵਿੰਦਰ ਕੌਰ ਕੁਲਾਰ, 10 ਤੋਂ ਚਰਨਜੀਤ ਸਿੰਘ ਝੰਡੇਆਣਾ, 11 ਤੋਂ ਜੋਤੀ ਸੂਦ, 12 ਤੋਂ ਜਗਦੀਸ਼ ਲਾਲ ਛਾਬੜਾ, 13 ਤੋਂ ਅੰਜੂ ਬਾਲਾ, 14 ਤੋਂ ਪ੍ਰੇਮ ਚੰਦ ਚੱਕੀਵਾਲਾ, 15 ਤੋਂ ਪ੍ਰਵੀਨ ਕੁਮਾਰੀ, 16 ਤੋਂ ਜਗਰੂਪ ਸਿੰਘ ਗਿੱਲ, 17 ਤੋਂ ਸੁਨੀਤਾ ਰਾਣੀ, 18 ਤੋਂ ਭਰਤ ਗੁਪਤਾ, 19 ਤੋਂ ਸੁਖਦੀਪ ਕੌਰ ਧੰਮੂ, 21ਤੋਂ ਮੌਸਮੀ ਗੁਲਾਟੀ, 22 ਤੋਂ ਜੋਗਿੰਦਰਪਾਲ ਕਾਲਾ, 23 ਤੋਂ ਸਪਨਾ, 24 ਤੋਂ ਵੀਰਭਾਨ ਦਾਨਵ, 25 ਤੋਂ ਕਰਮਜੀਤ ਕੌਰ ਕਲੇਰ, 26 ਤੋਂ ਪ੍ਰਿੰਸ ਪਾਲ ਅਰੋੜਾ, 27 ਤੋਂ ਹਰਵੀਰ ਕੌਰ, 28 ਤੋਂ ਪਰਮਿੰਦਰ ਸਿੰਘ ਸਫਰੀ, 29 ਤੋਂ ਰਾਮ ਕੌਰ, 30 ਤੋਂ ਜਗਤਾਰ ਸਿੰਘ, 31ਤੋਂ ਨਵਜੋਤ ਕੌਰ, 32 ਤੋਂ ਬੂਟਾ ਸਿੰਘ, 33 ਤੋਂ ਰਾਜਪਾਲ ਕੌਰ ਨਾਗਰਾ, 34 ਤੋਂ ਹਰੀ ਰਾਮ, 35ਤੋਂ ਜਸਮੇਲ ਕੌਰ, 36 ਤੋਂ ਸੁਰਜੀਤ ਸਿੰਘ, 37ਤੋਂ ਮਨਜੀਤ ਕੌਰ, 38 ਤੋਂ ਰਿਸ਼ਵ ਗਰਗ, 39 ਤੋਂ ਕਿਰਨਜੀਤ ਸ਼ਰਮਾ, 40 ਤੋਂ ਅਰੁਣ ਬੋਹਤ, 41 ਤੋਂ ਸੁਦੇਸ਼ ਦਾਸ, 42 ਤੋਂ ਗੌਰਵ ਗੁਪਤਾ, 43ਤੋਂ ਰੇਨੂੰ ਨਾਗਰਵਾਲ, 44 ਤੋਂ ਮਤਵਾਲ ਸਿੰਘ, 45 ਤੋਂ ਕਮਲੇਸ਼ ਰਾਣੀ ਗਰਗ, 47 ਤੋਂ ਪੂਨਮ ਰਾਣੀ, 48 ਤੋਂ ਦੀਪ ਇੰਦਰਪਾਲ ਸਿੰਘ ਸੰਧੂ, 49 ਤੋਂ ਜਸਵਿੰਦਰ ਕੌਰ ਅਤੇ 50 ਤੋਂ ਨਵਦੀਪ ਸਿੰਘ ਬਰਾੜ ਪਾਰਟੀ ਉਮੀਦਵਾਰ ਹੋਣਗੇ।
ਉਨ੍ਹਾਂ ਕਿਹਾ ਕਿ 50 ਵਾਰਡਾਂ ਵਿਚੋਂ 44 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਬਾਕੀ 6 ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ ਰੋਡੇ, ਦਲਜੀਤ ਸਿੰਘ ਗੋਲਡੀ, ਪੰਕਜ ਸੂਦ, ਗੋਵਰਧਨ ਪੋਪਲੀ, ਰਿਸ਼ੂ ਅਗਰਵਾਲ, ਜਰਨੈਲ ਸਿੰਘ ਦੁੱਨੇਕੇ, ਰਾਜ ਮੁਖੀਜਾ, ਜੋਨੀ ਗਿੱਲ, ਰਾਜਦੀਪ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਡੇਕੇ, ਅਮਰਜੀਤ ਸਿੰਘ ਮਟਵਾਣੀ ਅਤੇ ਗੁਰਜੀਤ ਸਿੰਘ ਖੰਭੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਹਾਜ਼ਰ ਸਨ।