ਪੁਲਸ ਚੌਕੀ ਰਣੀਕੇ ਦੇ 12 ਪੁਲਸ ਮੁਲਾਜ਼ਮਾਂ ਨੂੰ ਕੀਤਾ ਗਿਆ ਇਕਾਂਤਵਾਸ
Monday, Jun 29, 2020 - 01:21 PM (IST)
ਸ਼ੇਰਪੁਰ (ਅਨੀਸ਼) : ਪੁਲਸ ਚੌਕੀ ਰਣੀਕੇ ਵਲੋਂ ਬੀਤੇ ਦਿਨੀਂ ਇਕ ਵਿਅਕਤੀ ਅਵਤਾਰ ਸਿੰਘ ਨੂੰ ਕਿਸੇ ਕੇਸ 'ਚ ਲੋੜੀਂਦਾ ਹੋਣ 'ਤੇ ਪੁਲਸ ਚੌਕੀ ਰਣੀਕੇ ਲਿਆਦਾ ਸੀ , ਜਿਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਮਗਰੋ ਉਸਦੇ ਸੰਪਰਕ 'ਚ ਆਏ 12 ਪੁਲਸ ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋਂ : ਸੰਗਰੂਰ 'ਚ ਵੀ ਬੇਕਾਬੂ ਹੋਇਆ ਕੋਰੋਨਾ, 13ਵੇਂ ਮਰੀਜ਼ ਨੇ ਤੋੜਿਆ ਦਮ
ਇਸ ਸਬੰਧੀ ਐੱਸ.ਐੱਮ.ਓ. ਸ਼ੇਰਪੁਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਏ.ਐੱਸ.ਆਈ. ਪ੍ਰਿਤਪਾਲ ਸਿੰਘ, ਏ.ਐੱਸ.ਆਈ. ਰਘਵਿੰਦਰਪਾਲ ਸਿੰਘ, ਏ.ਐੱਸ.ਆਈ. ਕੁਲਵੰਤ ਸਿੰਘ, ਹੌਲਦਾਰ ਪਰਮਵੀਰ ਸਿੰਘ, ਹੌਲਦਾਰ ਇੰਦਰਜੀਤ ਸਿੰਘ, ਮੁਨਸ਼ੀ ਪਰਮਜੀਤ ਕੌਰ, ਰਮਨਦੀਪ ਸਿੰਘ, ਸਤਿਗੁਰ ਸਿੰਘ, ਗੁਰਦੀਪ ਸਿੰਘ, ਰੂਪ ਸਿੰਘ, ਸਤਿਗੁਰ ਸਿੰਘ ਅਤੇ ਸਿੰਦਰ ਕੌਰ ਕੁੱਕ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਜਿਸ ਕਰਕੇ ਪੁਲਸ ਚੌਕੀ 'ਚ ਜਾਣ ਵਾਲੇ ਪੰਚਾਇਤੀ ਨੁਮਾਇੰਦੇ ਤੇ ਮੋਹਤਵਰਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਇਹ ਵੀ ਪੜ੍ਹੋਂ : ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ