ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ

06/30/2020 3:36:00 PM

ਸ਼ੇਰਪੁਰ (ਅਨੀਸ਼) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਸਬ ਤਹਿਸੀਲ ਸ਼ੇਰਪੁਰ ਵਿਖੇ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਸਾਂ ਦੇ ਖਿਲਾਫ਼ ਧਰਨਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲ਼ਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਹੇੜੀਕੇ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਅਤੇ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਵਿਚ ਕੀਤੇ ਜਾ ਰਹੇ ਵਾਧੇ ਕਾਰਨ ਆਮ ਲੋਕਾਂ ਦਾ ਕੰਚੂਮਰ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ, ਜੇਕਰ ਸਰਕਾਰ ਨੇ ਇਹ ਫੈਸਲੇ ਵਾਪਸ ਨਾ ਲਏ ਤਾਂ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਜਰਨੈਲ ਸਿੰਘ ਬਦਰਾ, ਕ੍ਰਿਸਨ ਸਿੰਘ ਛੰਨਾਂ, ਮਲਕੀਤ ਸਿੰਘ ਹੇੜੀਕੇ, ਨਾਜਰ ਸਿੰਘ ਠੁੱਲੀਵਾਲ, ਮੇਵਾ ਸਿੰਘ ਠੁੱਲੀਵਾਲ, ਭੋਲਾ ਸਿੰਘ ਠੁੱਲੀਵਾਲ, ਚਰਨਾ ਟਿੱਬਾ, ਰਣਜੀਤ ਸਿੰਘ ਟਿੱਬਾ, ਮਹਿੰਦਰ ਸਿੰਘ ਖੇੜੀ, ਨਿਰਮਲ ਸਿੰਘ, ਹਰਨੇਕ ਸਿੰਘ ਰੰਗੀਆਂ , ਸੁਖਦੀਪ ਸਿੰਘ, ਹਰਦਿਆਲ ਸਿੰਘ , ਬਲਵਿੰਦਰ ਸਿੰਘ ਕਾਲਾਬੂਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ । 

ਇਹ ਵੀ ਪੜ੍ਹੋਂ : ਖੁਰਦ-ਬੁਰਦ ਹੋਏ 267 ਪਾਵਨ ਸਰੂਪ ਮਾਮਲੇ 'ਚ ਨਵਾਂ ਮੋੜ, SGPC ਦੇ ਸਾਬਕਾ ਅਧਿਕਾਰੀ ਨੇ ਲਗਾਏ ਵੱਡੇ ਦੋਸ਼

ਟ੍ਰੈਫਿਕ ਇੰਚਾਰਜ਼ ਦੇ ਖਿਲਾਫ ਖੋਲਿਆ ਮੋਰਚਾ 
ਇਸ ਤੋਂ ਇਲਾਵਾ ਕਿਸਾਨ ਆਗੂ ਮਲਕੀਤ ਸਿੰਘ ਹੇੜੀਕੇ ਨੇ ਕਸਬਾ ਸ਼ੇਰਪੁਰ ਦੇ ਟ੍ਰੈਫਿਕ ਇੰਚਾਰਜ਼ ਦੇ ਖਿਲ਼ਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕਸਬਾ ਸ਼ੇਰਪੁਰ ਦੇ ਟ੍ਰੈਫਿਕ ਇੰਚਾਰਜ਼ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਚਲਾਨ ਕੱਟਣ ਦੇ ਨਾਮ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਟ੍ਰੈਫਿਕ ਇੰਚਾਰਜ਼ ਦੇ ਖਿਲ਼ਾਫ਼ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਸਬਾ ਸ਼ੇਰਪੁਰ ਦੇ ਇਕ ਮੈਂਬਰ ਪੰਚਾਇਤ ਨਾਲ ਟ੍ਰੈਫਿਕ ਇੰਚਾਰਜ਼ ਵਲੋਂ ਕੀਤਾ ਗਿਆ ਦੁਰਵਿਵਹਾਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । 

ਇਹ ਵੀ ਪੜ੍ਹੋਂ : ਦਾਲ ਘਪਲੇ ਦੇ ਮਾਮਲੇ ਦੀਆਂ ਖ਼ਬਰਾਂ 'ਤੇ ਭੜਕੀ SGPC,ਪੁਲਸ ਕੋਲੋਂ ਕਾਰਵਾਈ ਦੀ ਕੀਤੀ ਮੰਗ


Baljeet Kaur

Content Editor

Related News