ਸ਼ੇਰਪੁਰ ’ਚ ਭਾਰਤ ਬੰਦ ਦੌਰਾਨ ਕਿਸਾਨਾਂ ਨੇ ਧਰਨਾ ਦੇ ਕੀਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
Monday, Sep 27, 2021 - 05:58 PM (IST)
ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ੇਰਪੁਰ ਦੇ ਕਾਤਰੋਂ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਜਿੱਥੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉਥੇ ਜਨਾਨੀਆਂ ਅਤੇ ਬੱਚਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਧਰਨੇ ਦੌਰਾਨ ਪ੍ਰਸਿੱਧ ਢਾਡੀ ਪਿਆਰਾ ਸਿੰਘ ਪ੍ਰੇਮੀ ਲੌਂਗੋਵਾਲ ਦੇ ਜਥੇ ਵੱਲੋਂ ਜੱਟਾਂ ਦਿਆਂ ਮੋਢਿਆਂ ’ਤੇ ਕਹੀ ਰਹਿਣ ਦੇ ਜੇ ਚੱਕ ਲਈ ਬੰਦੂਕ ਤਾੜ ਤਾੜ ਹੋਊਗੀ ਪੇਸ਼ ਕੀਤਾ, ਜਿਸ ਨਾਲ ਧਰਨੇ ਵਿੱਚ ਪੂਰਾ ਜੋਸ਼ ਭਰ ਗਿਆ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਧਰਨਾਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ, ਚਮਕੌਰ ਸਿੰਘ ਵੀਰ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸਰਬਜੀਤ ਸਿੰਘ ਅਲਾਲ, ਬਲਾਕ ਟੀਮ ਸੀਨੀਅਰ ਮੀਤ ਪ੍ਰਧਾਨ ਸੁਖਮਿੰਦਰ ਸਿੰਘ ਲੀਲਾ, ਚਰਨ ਸਿੰਘ ਸ਼ੇਰਪੁਰ ਖਜ਼ਾਨਚੀ , ਭੋਲਾ ਸਿੰਘ ਸਾਬਕਾ ਸਰਪੰਚ , ਮਾਸਟਰ ਚਰਨ ਸਿੰਘ ਜਵੰਧਾ ਆਦਿ ਆਗੂ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ