‘ਸੁਪਾਰੀ ਕਿਲਰ’ ਭੇਜ ਨੌਜਵਾਨ ਦਾ ਕਤਲ ਕਰਾਉਣ ਵਾਲਾ ਕਾਬੂ, ਵਾਰਦਾਤ ਨੂੰ ਅੰਜ਼ਾਮ ਦੇਣ ਲਈ ਦਿੱਤੇ ਸੀ 60,000 ਰੁਪਏ
Tuesday, Dec 28, 2021 - 11:42 AM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ, ਸੰਜੀਵ) - ਮੰਗਣੀ ਤੋੜਣ ਖਾਤਰ ‘ਸੁਪਾਰੀ ਕਿਲਰ’ ਭੇਜ ਨੌਜਵਾਨ ਦਾ ਕਤਲ ਕਰਵਾਉਣ ਵਾਲੇ ਕਰਨਦੀਪ ਸਿੰਘ ਵਾਸੀ ਗੋਤ ਖੋਖਰ ਤਿੱਬੜ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰੀ ਬਾਅਦ ਉਸ ਨੂੰ ਜਾਂਚ ਲਈ 30 ਦਸੰਬਰ ਤੱਕ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ’ਚ ਕਈ ਅਹਿਮ ਖੁਲਾਸੇ ਹੋਏ। ਕਾਤਲ ਵਲੋਂ 60 ਹਜ਼ਾਰ ਰੁਪਏ ਦੇ ਕੇ ਭੇਜੇ ਗਏ ‘ਸੁਪਾਰੀ ਕਿਲਰ’ ਵਿਸ਼ੇਸ਼ ਨੂੰ ਨਹੀਂ, ਸਗੋਂ ਉਸ ਦੇ ਚਚੇਰੇ ਭਰਾ ਸ਼ਿਵਮ ਨੂੰ ਮਾਰਨ ਲਈ ਆਏ ਸਨ ਜਦੋਂ ਕਿ ਇਕ ਹੀ ਰੰਗ ਦੇ ਕੱਪੜੇ ਪਾਉਣ ਕਾਰਨ ਮੁਲਜ਼ਮਾਂ ਵਲੋਂ ਵਿਸ਼ੇਸ਼ ਗੁਪਤਾ ਉਰਫ ਵਿਸ਼ੂ ’ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਖੁਲਾਸਾ ਅੱਜ ਏ. ਸੀ. ਪੀ. ਮਨਜੀਤ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ, ਜਿਨ੍ਹਾਂ ਨਾਲ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਸਨ ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ
ਕੀ ਸੀ ਮਾਮਲਾ? :
ਸੰਦੀਪ ਗੁਪਤਾ ਈਸਟ ਮੋਹਨ ਨਗਰ ਸਥਿਤ ਆਪਣੀ ਪ੍ਰਕਾਸ਼ ਆਰੀਆਨ ਸਟੋਰ ਦੁਕਾਨ ਨੂੰ ਬੰਦ ਕਰ ਕੇ ਆਪਣੇ ਪਿਤਾ ਅਸ਼ੋਕ ਕੁਮਾਰ ਨਾਲ ਇਨੋਵਾ ਗੱਡੀ ਅਤੇ ਉਨ੍ਹਾਂ ਦਾ ਮੁੰਡਾ ਵਿਸ਼ੇਸ਼ ਉਰਫ ਵਿਸ਼ੁ ਆਪਣੇ ਡਰਾਈਵਰ ਪ੍ਰਿੰਸ ਨਾਲ ਸੈਂਟਰੋ ਗੱਡੀ ’ਚ ਬੈਠ ਕੇ ਘਰ ਨੂੰ ਜਾਣ ਲੱਗੇ ਕਿ ਇੰਨ੍ਹੇ ’ਚ ਮੋਟਰਸਾਈਕਲ ’ਤੇ ਸਵਾਰ 3 ਨਕਾਬਪੋਸ਼ ਨੌਜਵਾਨ ਆਏ ਅਤੇ ਉਨ੍ਹਾਂ ’ਚੋਂ ਇਕ ਨੇ ਪਿਸਤੌਲ ਨਾਲ ਕਾਰ ’ਤੇ ਗੋਲੀਆਂ ਚਲਾਈਆਂ। ਗੋਲੀ ਸ਼ੀਸ਼ੇ ’ਤੇ ਲੱਗੀਆਂ, ਜਿਸ ਦੇ ਬਾਅਦ 2 ਹਮਲਾਵਰ ਬਾਰੀ ਵਲੋਂ ਵਿਸ਼ੇਸ਼ ਗੁਪਤਾ ਕੋਲ ਆਏ ਅਤੇ ਉਸ ’ਤੇ ਅੰਨ੍ਹੇਵਾਹ 3-4 ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ।ਹਮਲਾਵਰ ਵਿਸ਼ੇਸ਼ ਗੁਪਤਾ ਨੂੰ ਨਹੀਂ ਸਗੋਂ ਉਸਦੇ ਚਚੇਰੇ ਭਰਾ ਸ਼ਿਵਮ ਗੁਪਤਾ ਨੂੰ ਮਾਰਨ ਲਈ ਆਏ ਸਨ ਜਦੋਂ ਕਿ ਵਿਸ਼ੇਸ਼ ਉਨ੍ਹਾਂ ਦੇ ਨਿਸ਼ਾਨੇ ’ਤੇ ਆ ਗਿਆ ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਮੰਗਣੀ ਤੋੜਨ ਲਈ ਦਿੱਤਾ ਵੀ ਵਾਰਦਾਤ ਨੂੰ ਅੰਜ਼ਾਮ
ਜ਼ਖ਼ਮੀ ਵਿਸ਼ੇਸ਼ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵਾਰਦਾਤ 11 ਦਸੰਬਰ ਸ਼ਾਮ ਕਰੀਬ 7:30 ਵਜੇ ਹੋਈ, ਜਦੋਂਕਿ 16 ਦਸੰਬਰ ਨੂੰ ਵਿਸ਼ੇਸ਼ ਗੁੜਗ਼ਾਓ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਪੁਲਸ ਵਲੋਂ ਦਰਜ ਕੀਤੇ ਗਏ ਮਾਮਲੇ ’ਚ ਮੁਲਜ਼ਮ ਦੀ ਤਾਲਾਸ਼ ਸ਼ੁਰੂ ਕੀਤੀ ਗਈ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰਨ ਬਾਅਦ 30 ਦਸੰਬਰ ਤੱਕ ਪੁਲਸ ਰਿਮਾਂਡ ’ਤੇ ਲਿਆ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਤਲ ਕਰਨਦੀਪ ਸਿੰਘ ਜਿਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਉਸ ਦੀ ਮੰਗਣੀ ਤੋੜਣ ਵਾਲੇ ਵਿਸ਼ੇਸ਼ ਗੁਪਤਾ ਦੇ ਚਚੇਰੇ ਭਰਾ ਸ਼ਿਵਮ ਦੇ ਨਾਲ ਹੋਈ ਸੀ। ਕਰਨਦੀਪ ਇਸ ਮੰਗਣੀ ਦੇ ਵਿਰੁੱਧ ਸੀ ਅਤੇ ਉਸ ਨੂੰ ਤੜਵਾਉਣਾ ਚਾਹੁੰਦਾ ਸੀ ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?
ਇਹ ਕਹਿਣਾ ਹੈ ਥਾਣਾ ਮੁਖੀ ਦਾ? :
ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਦਾ ਕਹਿਣਾ ਹੈ ਕਿ ਫਿਲਹਾਲ ਹੱਤਿਆ ਦੀ ਪੂਰੀ ਸਾਜਿਸ਼ ਰਚਣ ਵਾਲੇ ਮੁੱਖ ਮੁਲਜ਼ਮ ਕਰਨਦੀਪ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹਨ ਜਦੋਂ ਕਿ ਬਹੁਤ ਜਲਦੀ ਪੈਸਾ ਲੈ ਕੇ ਹੱਤਿਆ ਕਰਨ ਵਾਲੇ ‘ਸੁਪਾਰੀ ਕਿਲਰ’ ਨੂੰ ਵੀ ਫੜ ਲਿਆ ਜਾਵੇਗਾ ।