ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨਦੀਪ ਸਿੰਘ ਦੂਲੋ ''ਆਪ'' ''ਚ ਸ਼ਾਮਲ

Sunday, Apr 28, 2019 - 06:56 PM (IST)

ਫ਼ਤਿਹਗੜ੍ਹ ਸਹਿਬ (ਬਿਪਨ) : ਕਾਂਗਰਸ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਸਪੁੱਤਰ ਬਨਦੀਪ ਸਿੰਘ ਦੂਲੋ ਉਰਫ ਬਨੀ ਦੂਲੋ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਬਨਦੀਪ ਸਿੰਘ ਦੂਲੋ ਦਾ ਪਾਰਟੀ ਵਿਚ ਸਵਾਤ ਕਰਦੇ ਹੋਏ ਹਰਚੰਦ ਸਿੰਘ ਬਰਸਟ ਸਿਆਸੀ ਸਮੀਖਿਆ ਕਮੇਟੀ ਅਤੇ ਨਵਜੋਤ ਸਿੰਘ ਜਰਗ ਹਲਕਾ ਇੰਚਾਰਜ, ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਰੁਪਿੰਦਰ ਸਿੰਘ ਹੈਪੀ ਗਿੱਲ ਪ੍ਰਧਾਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿਚ ਮਾਣ ਸਨਮਾਨ ਕੀਤਾ ਜਾਵੇਗਾ। 
ਇਸ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਅਤੇ ਬਨੀ ਦੂਲੋ ਦੀ ਮਾਤਾ ਹਰਬੰਸ ਕੌਰ ਦੂਲੋ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਫਤਿਹਗੜ੍ਹ ਸਾਹਿਬ ਦੇ ਮੈਦਾਨ ਵਿਚ ਉਤਾਰਿਆ ਸੀ।


Gurminder Singh

Content Editor

Related News