ਸ੍ਰੀ ਦਰਬਾਰ ਸਾਹਿਬ ਦੀ ਸਰਾਂ ''ਚ ਤਾਇਨਾਤ ਸ਼ਖ਼ਸ ਦਾ ਸ਼ਰਮਨਾਕ ਕਾਰਾ, ਔਰਤ ਦੀ ਸ਼ਿਕਾਇਤ ਸੁਣ ਅਧਿਕਾਰੀ ਵੀ ਸ਼ਰਮਿੰਦੇ

Wednesday, Jan 10, 2024 - 05:55 AM (IST)

ਸ੍ਰੀ ਦਰਬਾਰ ਸਾਹਿਬ ਦੀ ਸਰਾਂ ''ਚ ਤਾਇਨਾਤ ਸ਼ਖ਼ਸ ਦਾ ਸ਼ਰਮਨਾਕ ਕਾਰਾ, ਔਰਤ ਦੀ ਸ਼ਿਕਾਇਤ ਸੁਣ ਅਧਿਕਾਰੀ ਵੀ ਸ਼ਰਮਿੰਦੇ

ਅੰਮ੍ਰਿਤਸਰ (ਸਰਬਜੀਤ): ਸ੍ਰੀ ਦਰਬਾਰ ਸਾਹਿਬ ਨਾਲ ਸੰਬਧਤ ਇਕ VIP ਸਰਾਂ ਵਿਚ ਤਾਇਨਾਤ ਇਕ ਅਧਿਕਾਰੀ ਦਾ ਪ੍ਰੇਮ ਪ੍ਰਸੰਗ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਦਫਰਤਾਂ ਵਿਚ ਬਹੁਤ ਹੀ ਚਟਖਾਰੇ ਲੈ ਕੇ ਸੁਣਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਅਧਿਕਾਰੀ ਦੀ ਇਕ ਬੀਬੀ ਨਾਲ ਕੀਤੀ ਸੋਸ਼ਲ ਮੀਡੀਆ 'ਤੇ ਗੱਲਬਾਤ ਮਹੰਤ ਨਰੈਣੂ ਦੇ ਕਾਰਨਾਮਿਆਂ ਨੂੰ ਵੀ ਮਾਤ ਪਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਉਕਤ ਅਧਿਕਾਰੀ ਦੀ ਇਸ ਹਰਕਤ ਕਾਰਨ ਉੱਚ ਅਧਿਕਾਰੀ ਬੇਹਦ ਸ਼ਰਮ ਮਹਿਸੂਸ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਸੜਕ ਕਿਨਾਰੇ ਸੁੱਟੀ ਖ਼ੂਨ ਨਾਲ ਲੱਥਪੱਥ ਲਾਸ਼

ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਨਾਲ ਸੰਬਧਤ VIP ਸਰਾਂ ਵਿਚ ਤਾਇਨਾਤ ਇਕ ਅਧਿਕਾਰੀ ਜੋ ਪਹਿਲਾਂ ਤੋ ਹੀ ਕਈ ਮਾਮਲਿਆਂ ਵਿਚ ਚਰਚਿਤ ਰਿਹਾ ਹੈ, ਆਪਣੀ ਡਿਉਟੀ 'ਤੇ ਤਾਇਨਾਤ ਸੀ। ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬਧਤ ਇਕ ਮੈਂਬਰ ਦਾ ਖਾਸਮ ਖਾਸ ਕਹੇ ਜਾ ਰਿਹੇ ਇਸ ਅਧਿਕਾਰੀ ਨੂੰ ਮੈਂਬਰ ਹਰ ਮੁਸ਼ਕਿਲ ਵਿਚੋਂ ਬਾਹਰ ਕਢਦਾ ਹੈ। ਕਿਹਾ ਜਾ ਰਿਹਾ ਹੈ ਕਿ ਬੀਤੇ ਮਹੀਨੇ ਪੰਜਾਬ ਤੋਂ ਬਾਹਰ ਵਸਦਾ ਇਕ ਪਰਿਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਤੇ ਵੀ ਆਈ ਪੀ ਸਰਾਂ ਵਿਚ ਕਮਰਾ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਉਕਤ ਅਧਿਕਾਰੀ ਨੇ ਇਸ ਪਰਿਵਾਰ ਨੂੰ ਕਮਰਾ ਦੇ ਦਿੱਤਾ ਤੇ ਨਾਲ ਆਈ ਮਹਿਲਾ ਦਾ ਸੰਪਰਕ ਨੰਬਰ ਲੈ ਲਿਆ। ਜਿਸ ਤੋਂ ਬਾਅਦ ਉਕਤ ਅਧਿਕਾਰੀ ਨੇ ਮਹਿਲਾ ਨੂੰ ਫੋਨ ਅਤੇ ਚੈਟਿੰਗ ਰਾਹੀ ਪਹਿਲਾਂ ਸਧਾਰਨ ਤੇ ਫਿਰ ਘਟੀਆ ਸ਼ਬਦਾਵਲੀ ਵਰਤਦਿਆਂ ਗੱਲਬਾਤ ਕਰਨ ਲਗ ਪਿਆ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਇਸ ਅਧਿਕਾਰੀ ਦੇ ਨੀਂਵੇਪਣ ਦੀ ਇੰਤਹਾ ਹੁੰਦੀ ਵੇਖ ਕੇ ਮਹਿਲਾ ਨੇ ਆਪਣੇ ਪਰਿਵਾਰ ਦੇ ਧਿਆਨ ਵਿਚ ਸਾਰੀ ਗੱਲਬਾਤ ਲਿਆਂਦੀ , ਜਿਸ ਤੋਂ ਬਾਅਦ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਇਸ ਸਬੰਧੀ ਪੂਰੀ ਵਿਸਥਾਰ ਨਾਲ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਅਧਿਕਾਰੀ ਦੇ ਕਾਲੇ ਕਾਰਨਾਮਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਮੈਨੇਜਰ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਦੇ ਖਿਲਾਫ ਪਿਛਲੇ 15 ਦਿਨਾਂ ਤੋਂ ਸ਼ਿਕਾਇਤ ਆਈ ਹੈ ਅਤੇ ਉਸ ਦੀ ਜਾਂਚ ਕਰਵਾਈ ਜਾ ਰਹੀ ਹੈ ਜਦੋਂ ਵੀ ਪੁਖਤਾ ਸਬੂਤ ਸਾਹਮਣੇ ਆਉਣਗੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਧਿਕਾਰੀ ਦੀ ਬਦਲੀ ਵੀ ਹੋਈ ਹੈ ਪਰ ਅਜੇ ਤੱਕ ਇਹ ਇੱਥੋਂ ਰਿਲੀਫ ਨਹੀਂ ਕੀਤਾ ਗਿਆ। ਇਸ ਸੰਬਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਉਕਤ ਅਧਿਕਾਰੀ ਨੇ ਮਹਿਲਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News