ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ ਇਹ ਬੇਬੇ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ
Monday, Jul 06, 2020 - 11:49 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆਂ 'ਚ ਤੁਸੀਂ ਬਹੁਤ ਸਾਰੇ ਅਜਿਹੇ ਲੋਕ ਦੇਖੇ ਹੋਣਗੇ ਜੋ ਯੋਗ ਆਸਣ ਨਾਲ ਖੁਦ ਨੂੰ ਫਿੱਟ ਰੱਖਦੇ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਬਾਰੇ ਦੱਸਣ ਜਾ ਰਹੇ ਹਾਂ ਉਸ ਦੇ ਯੋਗ ਆਸਣ ਵੇਖ ਤੁਸੀਂ ਆਪਣੀਆਂ ਉਂਗਲਾਂ ਦੰਦਾਂ ਹੇਠ ਦਬਾਅ ਲਵੋਗੇ। ਅੰਮ੍ਰਿਤਸਰ ਦੀ ਰਹਿਣ ਵਾਲੀ 80 ਸਾਲਾ ਸ਼ਕੁਤਲਾ ਦੇਵੀ ਬਾਬਾ ਰਾਮਦੇਵ ਨੂੰ ਵੀ ਮਾਤ ਪਾਉਂਦੀ ਹੈ। ਜਾਣਕਾਰੀ ਮੁਤਾਬਕ ਜਦੋਂ ਸ਼ਕੁਤਲਾ ਦੇਵੀ 65 ਸਾਲ ਦੀ ਸੀ ਤਾਂ ਉਹ ਬਹੁਤ ਸਾਰੀਆਂ ਬੀਮਾਰੀਆਂ ਦੀ ਸ਼ਿਕਾਰ ਸੀ। ਉਸ ਦੇ ਗੋਢੇ ਨਹੀਂ ਚੱਲਦੇ ਸਨ ਪਰ ਹੁਣ ਉਹ ਇਕ ਮਿਸਾਲ ਬਣ ਚੁੱਕੀ ਹੈ। ਉਹ ਘਰ 'ਚ ਹੀ ਲੋਕਾਂ ਨੂੰ ਮੁਫਤ 'ਚ ਯੋਗ ਕਰਨਾ ਵੀ ਸਿਖਾਉਂਦੇ ਹਨ।
ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ
ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸ਼ਕੁਤਲਾ ਦੇਵੀ ਨੇ ਦੱਸਿਆ ਕਿ ਟੀ.ਵੀ 'ਤੇ ਸਵਾਮੀ ਰਾਮਦੇਵ ਦਾ ਆਸਥਾ ਚੈਨਲ ਆਉਂਦਾ ਸੀ, ਜਿਸ ਨੂੰ ਦੇਖ ਕੇ ਮੈਂ ਯੋਗਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਵੇਰ, ਦੁਪਹਿਰ ਅਤੇ ਸ਼ਾਮ ਨੂੰ ਰੋਜ਼ਾਨਾਂ ਯੋਗਾ ਕਰਦੇ ਹਨ, ਜਿਸ ਨਾਲ ਉਹ ਕਾਫ਼ੀ ਪਤਲੇ ਤੇ ਬੀਮਾਰੀਆਂ ਤੋਂ ਵੀ ਮੁਕਤ ਹੋ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਗੋਢਿਆਂ ਦੀ ਬੀਮਾਰੀ ਤੋਂ ਪੀੜਤ ਸਨ ਉਹ ਡਾਕਟਰਾਂ ਕੋਲੋਂ ਇਸ ਦਾ ਇਲਾਜ ਕਰਵਾਉਂਦੇ ਸਨ ਪਰ ਕੋਈ ਫ਼ਰਕ ਨਹੀਂ ਪਿਆ ਸੀ। ਇਸ ਤੋਂ ਜਦੋਂ ਯੋਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਬੀਮਾਰੀ ਵੀ ਦੂਰ ਹੋ ਗਈ। ਉਨ੍ਹਾਂ ਦੱਸਿਆ ਕਿ ਯੋਗਾ ਕਰਦਿਆਂ ਨੂੰ ਉਨ੍ਹਾਂ ਨੂੰ 12 ਸਾਲ ਹੋ ਚੁੱਕੇ ਹਨ।
ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆਂ ਨੇ ਬੁੱਢੀ ਜਨਾਨੀ ਨੂੰ ਵੀ ਨਹੀਂ ਬਖਸ਼ਿਆ, ਕੀਤਾ ਸਮੂਹਿਕ ਜਬਰ-ਜਨਾਹ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਨੌਜਵਾਨ ਪੀੜ੍ਹੀ ਸਾਰਾ ਸਮਾਂ ਫੋਨ 'ਤੇ ਹੀ ਬਿਤਾਉਂਦੀ ਹੈ, ਜਿਸ ਨਾਲ ਉਹ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਜੇਕਰ ਉਹ ਰੋਜ਼ਾਨਾਂ ਯੋਗ ਕਰਨ ਤਾਂ ਉਹ ਬੀਮਾਰੀਆਂ ਤੋਂ ਬਚਣਗੇ ਤੇ ਯਾਦ ਸ਼ਕਤੀ ਵਧੇਗੀ।