ਸ਼ਾਹਪੁਰ ਕੰਢੀ ਡੈਮ ਨੂੰ ਪ੍ਰਵਾਨਗੀ NDA ਦਾ ਪੰਜਾਬ-ਪੱਖੀ ਫ਼ੈਸਲਾ : ਬਾਦਲ

Saturday, Dec 08, 2018 - 09:09 AM (IST)

ਚੰਡੀਗੜ੍ਹ (ਅਸ਼ਵਨੀ)— ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਸਤਲੁਜ ਦਰਿਆ ਦੇ ਉੱਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਵਾਸਤੇ ਪ੍ਰਵਾਨਗੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਇਸ ਨੂੰ ਐੱਨ. ਡੀ. ਏ. ਸਰਕਾਰ ਦੁਆਰਾ ਹਾਲ ਹੀ ਵਿਚ ਚੁੱਕੇ ਗਏ ਬਹੁਤ ਸਾਰੇ ਪੰਜਾਬ-ਪੱਖੀ ਅਤੇ ਪੰਜਾਬੀ ਪੱਖੀ ਕਦਮਾਂ ਦੀ ਲੜੀ ਵਿਚ ਇਕ ਨਵਾਂ ਵਾਧਾ ਕਰਾਰ ਦਿੱਤਾ।

ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 2715 ਕਰੋੜ ਦੇ ਸ਼ਾਹਪੁਰ ਕੰਢੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਕੇ ਐੱਨ.ਡੀ.ਏ. ਸਰਕਾਰ ਨੇ ਪੰਜਾਬ ਨਾਲ ਕਾਂਗਰਸੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਮਤਰੇਏ ਵਤੀਰੇ ਦੀ ਪਿਰਤ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਐੱਨ. ਡੀ. ਏ. ਸਰਕਾਰ ਵੱਲੋਂ 1984 ਕਤਲੇਆਮ ਦੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਲਈ 'ਸਿਟ' ਕਾਇਮ ਕਰਨਾ, ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਮੁਤਾਬਿਕ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੱਡਾ ਵਾਧਾ ਕਰਨਾ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਕਰਨਾ ਆਦਿ ਵੱਡੇ ਪੰਜਾਬ-ਪੱਖੀ ਫੈਸਲੇ ਲਏ ਜਾ ਚੁੱਕੇ ਹਨ।

ਬਾਦਲ ਨੇ ਕਿਹਾ ਕਿ ਇਸ ਗੱਲ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੱਲੀ ਦਿੱਤੀ ਹੈ ਕਿ  ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ ਦੇ ਵਹਾਓ ਅੱਗੇ ਬਣਾਇਆ ਜਾਵੇਗਾ, ਜਿਸ ਦੀ ਉਸਾਰੀ ਉਨ੍ਹਾਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ 1979 ਵਿਚ ਕਰਵਾਈ ਸੀ। ਇਹ ਡੈਮ ਰਾਵੀ ਦੇ ਪਾਣੀਆਂ ਦੇ ਪਾਕਿਸਤਾਨ ਵੱਲ ਫਜ਼ੂਲ ਵਹਾਅ ਨੂੰ ਰੋਕ ਕੇ ਇਸ ਦੀ ਸਿੰਜਾਈ ਲਈ ਅਤੇ ਬਿਜਲੀ ਪੈਦਾ ਕਰਨ ਲਈ ਵਰਤੋਂ ਨੂੰ ਯਕੀਨੀ ਬਣਾਏਗਾ।  


cherry

Content Editor

Related News