ਸ਼ਾਹਕੋਟ ਜ਼ਿਮਨੀ ਚੋਣ : ਅਕਾਲੀ ਦਲ ਨੇ ਅਜੀਤ ਸਿੰਘ ਕੋਹਾੜ ਦੇ ਪੁੱਤਰ ਨੂੰ ਦਿੱਤੀ ਟਿਕਟ (ਵੀਡੀਓ)

03/28/2018 6:51:17 PM

ਮਹਿਤਪੁਰ\ਸ਼ਾਹਕੋਟ (ਅਰੁਣ) : ਜਥੇਦਾਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਵਿਧਾਇਕਹੀਨ ਹੋਏ ਸ਼ਾਹਕੋਟ ਹਲਕੇ 'ਤੇ ਹੋਣ ਵਾਲੀ ਜ਼ਿਮਨੀ ਚੋਣ 'ਤੇ ਅਕਾਲੀ ਦਲ ਨੇ ਮਰਹੂਮ ਜਥੇਦਾਰ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਹਿਤਪੁਰ ਵਿਖੇ 'ਪੋਲ ਖੋਲ੍ਹ' ਰੈਲੀ ਦੌਰਾਨ ਕੀਤਾ।
ਦੱਸਣਯੋਗ ਹੈ ਕਿ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਸ਼ਾਹਕੋਟ ਹਲਕਾ ਵਿਧਾਇਕਹੀਨ ਹੋ ਗਿਆ ਹੈ। 4 ਫਰਵਰੀ ਨੂੰ ਹੋਈ ਜਥੇਦਾਰ ਦੀ ਕੋਹਾੜ ਦੀ ਮੌਤ ਪਿੱਛੋਂ ਇਸ ਵਿਧਾਨ ਸਭਾ ਹਲਕੇ ਅੰਦਰ 6 ਮਹੀਨਿਆਂ ਦੇ ਵਿਚ-ਵਿਚ ਉਪ ਚੋਣ ਕਰਵਾਈ ਜਾਣੀ ਹੈ। ਫਿਲਹਾਲ ਅਜੇ ਤਕ ਇਸ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਦੀ ਤਾਰੀਕ ਦਾ ਐਲਾਨ ਚੋਣ ਕਮਿਸ਼ਨ ਵਲੋਂ ਨਹੀਂ ਕੀਤਾ ਗਿਆ ਹੈ।


Related News