ਸ਼ਹੀਦੀ ਸਿੰਘ ਸਭਾ ਅਤੇ ਕ੍ਰਿਸਮਸ ਦੀਆਂ ਸਕੂਲੀ ਛੁੱਟੀਆਂ ਹੋ ਸਕਦੀਆਂ ਹਨ ਰੱਦ?

Friday, Dec 21, 2018 - 05:39 PM (IST)

ਸ਼ਹੀਦੀ ਸਿੰਘ ਸਭਾ ਅਤੇ ਕ੍ਰਿਸਮਸ ਦੀਆਂ ਸਕੂਲੀ ਛੁੱਟੀਆਂ ਹੋ ਸਕਦੀਆਂ ਹਨ ਰੱਦ?

ਪਟਿਆਲਾ/ਰੱਖੜਾ (ਰਾਣਾ)—ਸੂਬੇ ਅੰਦਰ ਹਰ ਸਾਲ ਦਸੰਬਰ ਮਹੀਨੇ ਵਿਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਿੰਘ ਸਭਾ ਅਤੇ ਕ੍ਰਿਸਮਸ ਦੀਆਂ 10 ਦਿਨਾਂ ਦੀਆਂ ਸਮੁੱਚੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ।  ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਸਭਾ ਅਤੇ ਕ੍ਰਿਸਮਸ ਦੀਆਂ ਸਕੂਲੀ ਛੁੱਟੀਆਂ ਰੱਦ ਹੋ ਸਕਦੀਆਂ ਹਨ। ਇਨ੍ਹਾਂ ਦਿਨਾਂ ਵਿਚ ਹੀ ਸੂਬੇ ਅੰਦਰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਦਾ ਅਸਰ ਇਨ੍ਹਾਂ ਛੁੱਟੀਆਂ 'ਤੇ ਵੀ ਪਵੇਗਾ।  ਸੂਤਰਾਂ ਮੁਤਾਬਕ  ਇਹ ਛੁੱਟੀਆਂ  2019 ਦੇ ਜਨਵਰੀ ਦੇ ਮਹੀਨੇ ਵਿਚ ਕਰਨ ਦੇ ਸੰਕੇਤ  ਹਨ। ਇਨ੍ਹਾਂ ਦਾ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਤੋਂ  ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਛੁੱਟੀਆਂ ਸਰਕਾਰ ਰੱਦ ਕਰਨ ਦੇ ਰੌਂਅ ਵਿਚ ਹੈ।


Related News