ਜਲਿਆਂਵਾਲਾ ਬਾਗ ''ਚ ਊਧਮ ਸਿੰਘ ਦੇ ਬੁੱਤ ਦੀ ਸਥਾਪਨਾ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ

Saturday, Mar 10, 2018 - 07:09 AM (IST)

ਜਲਿਆਂਵਾਲਾ ਬਾਗ ''ਚ ਊਧਮ ਸਿੰਘ ਦੇ ਬੁੱਤ ਦੀ ਸਥਾਪਨਾ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ

ਸੁਨਾਮ, ਊਧਮ ਸਿੰਘ ਵਾਲਾ  (ਮੰਗਲਾ) - ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ( ਰਜਿ.) ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਦੀ ਪ੍ਰਧਾਨਗੀ 'ਚ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ ਲੋਕਾਂ ਦੀ ਮੀਟਿੰਗ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਟੋਨੀ ਨੇ ਦੱਸਿਆ ਕਿ ਜਲਿਆਂਵਾਲਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਸਥਾਪਨਾ ਮੌਕੇ 13 ਮਾਰਚ ਨੂੰ ਹੋ ਰਹੇ  ਸਮਾਗਮ 'ਚ ਪੂਰੇ ਦੇਸ਼ 'ਚੋਂ ਲੋਕ ਪੁੱਜ ਰਹੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਗਮ 'ਚ ਸ਼ਿਰਕਤ ਕਰਨਗੇ। ਲੋਕ ਗਾਇਕ ਪਰਮਜੀਤ ਸਿੰਘ (ਪੰਮੀ ਬਾਈ), ਮਨਮੋਹਨ ਵਾਰਿਸ, ਰੁਪਿੰਦਰ ਹਾਂਡਾ, ਮੀਨੂ ਸਿੰਘ (ਹਰਿਆਣਾ) ਅਤੇ ਹੋਰ ਪ੍ਰੋਗਰਾਮ ਦੀ ਕਾਮਯਾਬੀ ਲਈ ਬਿਹਤਰੀਨ ਸੇਵਾਵਾਂ ਦੇ ਰਹੇ ਹਨ। ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ 12 ਮਾਰਚ ਨੂੰ ਉਕਤ ਪ੍ਰੋਗਰਾਮ 'ਚ ਸੁਨਾਮ ਤੋਂ ਵੱਖ-ਵੱਖ ਸੰਸਥਾਵਾਂ ਵੱਲੋਂ ਲਿਜਾਈਆਂ ਜਾ ਰਹੀਆਂ 11 ਬੱਸਾਂ ਅਤੇ ਹੋਰ ਵਾਹਨਾਂ ਦੇ ਵੱਡੇ ਕਾਫਿਲੇ ਨੂੰ ਹਰੀ ਝੰਡੀ ਦੇਣਗੇ। ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਯਤਨਾਂ ਸਦਕਾ ਜਲਿਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਇਆ ਜਾਣਾ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ।  ਇਸ ਮੌਕੇ ਰਜਿੰਦਰ ਸਿੰਘ ਕੈਫੀ, ਗੁਰਦੀਪ ਸਿੰਘ, ਹਰਿੰਦਰ ਸਿੰਘ, ਰਣਬੀਰ ਸਿੰਘ ਰਾਣਾ, ਐਡਵੋਕੇਟ ਗਗਨਦੀਪ ਸਿੰਘ, ਆਸ਼ਾ ਸਿੰਘ, ਮਨਜੀਤ ਸਿੰਘ ਕਾਕਾ, ਦੇਸ ਰਾਜ, ਗੁਰਨਾਮ ਸਿੰਘ, ਕਰਣਬੀਰ ਬੱਬੂ, ਜਤਿੰਦਰ ਪਾਲ ( ਜੇ. ਪੀ.), ਹਰਵਿੰਦਰ ਹਾਂਡਾ, ਕੁਲਵੰਤ ਸਿੰਘ ਨੰਬਰਦਾਰ, ਜੰਗ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।


Related News