ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ''ਤੇ ਰੱਖਿਆ ਜਾਵੇਗਾ ਸਕੂਲ ਦਾ ਨਾਂ, ਮਹਿਕਮੇ ਵਲੋਂ ਪੱਤਰ ਜਾਰੀ

Saturday, Jun 20, 2020 - 05:52 PM (IST)

ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ''ਤੇ ਰੱਖਿਆ ਜਾਵੇਗਾ ਸਕੂਲ ਦਾ ਨਾਂ, ਮਹਿਕਮੇ ਵਲੋਂ ਪੱਤਰ ਜਾਰੀ

ਚੀਮਾ ਮੰਡੀ (ਗੋਇਲ): ਭਾਰਤ ਚੀਨ ਬਾਰਡਰ ਤੇ ਲਦਾਖ ਦੀ ਗਲਵਾਨ ਘਾਟੀ 'ਚ ਦੇਸ਼ ਦੇ ਨਾਂ ਸ਼ਹਾਦਤ ਦੇਣ ਵਾਲੇ ਪਿੰਡ ਤੋਲਾਵਾਲ ਦੇ ਪੰਜਾਬ ਰੈਜੀਮੈਂਟ ਦੇ ਜਾਂਬਾਜ਼ ਸਿਪਾਹੀ ਗੁਰਬਿੰਦਰ ਸਿੰਘ ਦੀ ਦੇਸ਼ ਦੇ ਨਾਂ ਸ਼ਹਾਦਤ ਨੂੰ ਸਲਿਊਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਦਿੱਤੇ ਹੁਕਮਾਂ ਤੇ ਸਿੱਖਿਆ ਵਿਭਾਗ ਨੇ ਸਰਕਾਰੀ ਹਾਈ ਸਕੂਲ ਤੋਲਾਵਾਲ ਦਾ ਨਾਂ ਬਦਲ ਕੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਰੱਖਣ ਦਾ ਪੱਤਰ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮਲਕੀਤ ਸਿੰਘ ਖੋਸਾ ਨੇ ਦੱਸਿਆ ਇਸ ਸਬੰਧੀ ਪੰਜਾਬ ਸਰਕਾਰ ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਜਾਰੀ ਕੀਤਾ ਪੱਤਰ ਪ੍ਰਾਪਤ ਹੋਇਆ ਹੈ।


author

Shyna

Content Editor

Related News