ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
Tuesday, Oct 12, 2021 - 11:04 AM (IST)
ਨੂਰਪੁਰਬੇਦੀ (ਭੰਡਾਰੀ) - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਇਕ ਜੇ. ਸੀ.ਓ. ਸਮੇਤ ਸ਼ਹਾਦਤ ਪਾਉਣ ਵਾਲੇ 5 ਸੈਨਿਕਾਂ ’ਚ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਪਚਰੰਡਾ ਦੇ ਨੌਜਵਾਨ ਸੈਨਿਕ ਗੱਜਣ ਸਿੰਘ ਪੁੱਤਰ ਚਰਨ ਸਿੰਘ ਵੀ ਸ਼ਾਮਲ ਸੀ। ਸ਼ਹੀਦ ਗੱਜਣ ਸਿੰਘ ਦੀ ਸ਼ਹਾਦਤ ਦੀ ਖ਼ਬਰ ਸਵੇਰੇ ਕਰੀਬ ਸਾਢੇ 10 ਵਜੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਫੌਜ ਦੇ ਹਵਾਲੇ ਨਾਲ ਪਤਾ ਚੱਲੀ ਤਾਂ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਗੱਜਣ ਸਿੰਘ ਚਾਰ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਹਮਸਫ਼ਰ ਦੇ ਹੱਥਾਂ ਦੀ ਅਜੇ ਤਾਈਂ ਨਹੀਂ ਸੁੱਕੀ ਸ਼ਗਨਾਂ ਦੀ ਮਹਿੰਦੀ
ਸ਼ਹੀਦ ਗੱਜਣ ਦਾ ਵਿਆਹ ਇਸ ਸਾਲ ਫਰਵਰੀ ਮਹੀਨੇ ’ਚ ਸਿੰਘਪੁਰ ਪਲਾਸੀ ਵਿਖੇ ਹੋਇਆ ਸੀ, ਜਿਸਦੀ ਹਮਸਫ਼ਰ ਦੀ ਅਜੇ ਸ਼ਗਨਾਂ ਦੀ ਮਹਿੰਦੀ ਵੀ ਨਹੀਂ ਸੁੱਕੀ। ਸੈਨਿਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋਂ 12ਵੀਂ ਤੱਕ ਸਿੱਖਿਆ ਹਾਸਲ ਕੀਤੀ ਸੀ ਅਤੇ ਸ਼ਿਵਾਲਿਕ ਕਾਲਜ ਨੰਗਲ ਵਿਖੇ ਬੀ.ਏ. ’ਚ ਦਾਖਲਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਭਰਤੀ ਹੋਣ ਕਾਰਣ ਪਡ਼੍ਹਾਈ ਵਿੱਚਕਾਰ ਹੀ ਛੱਡ ਗਿਆ। ਪਿੰਡ ਦੇ ਇਕ ਹੋਰ ਅਧਿਆਪਕ ਰਜਿੰਦਰ ਕੁਮਾਰ ਵਿਸ਼ਨੂੰ ਨੇ ਗੱਲ ਕਰਦਿਆਂ ਦੱਸਿਆ ਕਿ ਸੈਨਿਕ ਗੱਜਣ ਸਿੰਘ ਕਬੱਡੀ ਦਾ ਹੋਣਹਾਰ ਖਿਡਾਰੀ ਸੀ ਅਤੇ ਜੋ ਬਹੁਤ ਸ਼ਾਂਤ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ। ਪਿੰਡ ਵਾਸੀਆਂ ਨੂੰ ਉਸਦੀ ਸ਼ਹਾਦਤ ’ਤੇ ਮਾਣ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
10 ਵਰੇ ਪਹਿਲਾਂ ਸਿੱਖ ਰੈਜੀਮੈਂਟ ’ਚ ਭਰਤੀ ਹੋਇਆ ਸੀ ਸ਼ਹੀਦ ਗੱਜਣ ਸਿੰਘ
ਦੱਸ ਦੇਈਏ ਕਿ ਸ਼ਹੀਦ ਗੱਜਣ ਸਿੰਘ (28) 10 ਵਰੇ ਪਹਿਲਾਂ ਸਿੱਖ ਰੈਜੀਮੈਂਟ ’ਚ ਭਰਤੀ ਹੋਇਆ ਸੀ, ਜੋ ਆਰ.ਆਰ. ਕੱਟਣ ਲਈ ਰਾਜਸਥਾਨ ਯੂਨਿਟ ’ਚ ਗਿਆ ਹੋਇਆ ਸੀ। ਮ੍ਰਿਤਕ ਦੇ ਵੱਡੇ ਭਰਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਆਖਰੀ ਵਾਰ 23 ਅਗਸਤ ਨੂੰ ਉਸਦੇ ਵਿਆਹ ਮੌਕੇ ਆਇਆ ਹੋਇਆ ਸੀ, ਜਦਕਿ 2 ਕੁ ਦਿਨ ਪਹਿਲਾਂ ਹੀ ਉਸਦੀ ਘਰ ਦੇ ਜੀਆਂ ਨਾਲ ਗੱਲਬਾਤ ਵੀ ਹੋਈ ਸੀ। ਉਹ ਬਹੁਤ ਖੁਸ਼ ਸੀ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਉਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਘਰ ਆਉਣ ਬਾਰੇ ਸੋਚ ਰਿਹਾ ਹੈ। ਸੈਨਿਕ ਦੀ ਸ਼ਹਾਦਤ ਬਾਰੇ ਭਾਵੇਂ ਘਰ ’ਚ ਭਰਾਵਾਂ ਅਤੇ ਪਿਤਾ ਚਰਨ ਸਿੰਘ ਨੂੰ ਪਤਾ ਹੈ, ਜਦਕਿ ਮਾਤਾ ਮਲਕੀਤ ਕੌਰ ਤੇ ਉਸਦੀ ਵਿਧਵਾ ਪਤਨੀ ਇਸ ਬਾਰੇ ਅਜੇ ਕੁਝ ਨਹੀਂ ਪਤਾ ਹੈ। ਸੈਨਿਕ ਦੀ ਮ੍ਰਿਤਕ ਦੇਹ 12 ਅਕਤੂਬਰ ਨੂੰ ਉਸਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚੇਗੀ ਜਿੱਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)