ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਭੇਟ ਕਰਨ ਜਾਂਦੇ ਪੁਲਸ ਨੇ ਰੋਕੇ 'ਆਪ' ਆਗੂ
Monday, Sep 28, 2020 - 11:54 AM (IST)
ਨਵਾਂਸ਼ਹਿਰ (ਜੋਬਨਪ੍ਰੀਤ)— ਖਟਕੜ੍ਹ ਕਲਾਂ 'ਚ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਥੇ ਪਹੁੰਚੇ ਹੋਏ ਹਨ।
ਇਸੇ ਸਬੰਧ 'ਚ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਸ਼ਰਧਾਜਲੀ ਅਰਪਿਤ ਕਰਨ ਪਹੁੰਚੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੋਕ ਦਿੱਤਾ ਗਿਆ ਅਤੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਅੰਦਰ ਨਾ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰ ਬਾਹਰ ਹੀ ਧਰਨਾ ਲਾ ਕੇ ਬੈਠ ਗਏ। ਇਸ ਮੌਕੇ ਜਸ ਬਾਜਵਾ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕੀ ਵੀ. ਆਈ. ਪੀ. ਕਲਚਰ ਕਰਕੇ ਦੇਸ਼ ਸਾਡਾ ਪਿੱਛੇ ਚੱਲ ਰਿਹਾ ਹੈ, ਜਿਸ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਥੇ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਏ ਆਏ ਸੀ ਅਤੇ ਇਹ ਪ੍ਰਣ ਲੈਣਾ ਸੀ ਕਿ ਅਸੀਂ ਕਿਸਾਨੀ ਖ਼ਿਲਾਫ਼ ਜੰਗ ਲੜਾਂਗੇ ਅਤੇ ਕਿਸਾਨੀ ਨੂੰ ਮਰਨ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ