ਸਕੂਲ ਆਫ ਐਮੀਨੈਂਸ ਤਰਨਤਾਰਨ ਵਿਖੇ 15 ਜੁਲਾਈ ਨੂੰ ਹੋਵੇਗੀ ਸਿੱਖਿਆ ਸਮੁਦਾਏ ਬੈਠਕ
Monday, Jul 14, 2025 - 02:24 PM (IST)

ਤਰਨਤਾਰਨ (ਰਾਜੂ)- ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸਤਨਾਮ ਸਿੰਘ ਬਾਠ ਦੀ ਦੇਖ-ਰੇਖ ਹੇਠ ਮਿਤੀ 15 ਜੁਲਾਈ ਨੂੰ ਸਕੂਲ ਆਫ ਐਮੀਨੈਂਸ ਤਰਨਤਾਰਨ ਵਿਖੇ ਸਿੱਖਿਆ ਸਮੁਦਾਏ ਬੈਠਕ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਜਥੇ. ਗੜਗੱਜ ਨੇ ਰਣਜੀਤ ਸਿੰਘ ਗੌਹਰ ਨੂੰ ਦਿੱਤਾ ਆਦੇਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਦਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਵਿਚ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸਿੱਖਿਆ ਮਾਹਿਰ ਇਸ ਬੈਠਕ ਵਿਚ ਭਾਗ ਲੈ ਸਕਦੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਉਨ੍ਹਾਂ ਦੱਸਿਆ ਕਿ ਸਿੱਖਿਆ ਸਮੁਦਾਏ ਬੈਠਕ ’ਚ ਭਾਗ ਲੈਣ ਵਾਲੇ ਮਾਤਾ-ਪਿਤਾ ਅਤੇ ਸਿੱਖਿਆ ਮਾਹਿਰਾਂ ਵਿਚੋਂ ਸਕੂਲ ਮੈਨੇਜਮੈਂਟ ਕਮੇਟੀ ਬਣਾਈ ਜਾਵੇਗੀ ਜੋ ਕਿ ਦੋ ਸਾਲ ਦੇ ਸਮੇਂ ਲਈ ਕਾਰਜਸ਼ੀਲ ਹੋਵੇਗੀ। ਇਸ ਬੈਠਕ ਵਿਚ ਭਾਗ ਲੈਣ ਲਈ ਵੱਟਸਅਪ ਗਰੁੱਪਾਂ, ਅਨਾਊਂਸਮੈਂਟਾਂ ਅਤੇ ਵੱਖ-ਵੱਖ ਮਾਧਿਅਮ ਰਾਹੀਂ ਬੱਚਿਆਂ ਦੇ ਮਾਤਾ-ਪਿਤਾ ਅਤੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8