ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 4 ਵਿਦੇਸ਼ੀ ਕੁੜੀਆਂ ਸਣੇ 8 ਲੋਕਾਂ ਨੂੰ ਮੌਕੇ ਤੋਂ ਫੜ੍ਹਿਆ
Monday, Jul 29, 2024 - 01:11 PM (IST)
 
            
            ਬਠਿੰਡਾ (ਵਰਮਾ) : ਬੀਤੀ ਦੇਰ ਰਾਤ ਕੈਂਟ ਥਾਣਾ ਪੁਲਸ ਨੇ ਨਾਰਥ ਅਸਟੇਟ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ 4 ਵਿਦੇਸ਼ੀ ਕੁੜੀਆਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਪੁਲਸ ਅਜੇ ਤਕ 4 ਥਾਈ ਕੁੜੀਆਂ ਅਤੇ ਇਕ ਆਦਮੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 17 ਸਾਲਾਂ ਦੇ ਮੁੰਡੇ 'ਤੇ ਪੁਲਸ ਦਾ ਥਰਡ ਡਿਗਰੀ ਟਾਰਚਰ, ਦੇਖੋ ਤਸਵੀਰਾਂ
ਫਿਲਹਾਲ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਥਾਣਾ ਸਦਰ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਉਕਤ ਨਾਰਥ ਅਸਟੇਟ ਸੈਂਟਰ ’ਤੇ ਛਾਪਾ ਮਾਰ ਕਿ ਉਕਤ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਫੜ੍ਹੀਆਂ ਗਈਆਂ 4 ਕੁੜੀਆਂ ਥਾਈਲੈਂਡ ਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            