ਲੁਧਿਆਣਾ ''ਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਬੇਨਕਾਬ, ਜਾਂਚ ''ਚ ਹੋਇਆ ਵੱਡਾ ਖ਼ੁਲਾਸਾ
Friday, Jul 31, 2020 - 09:29 PM (IST)
ਲੁਧਿਆਣਾ (ਮੋਹਿਨੀ) : ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਸ਼ਹਿਰ ਵਿਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਇਕ ਗਿਰੋਹ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਬੇਨਕਾਬ ਕੀਤਾ ਹੈ । ਥਾਣਾ ਪੁਲਸ ਨੇ ਮੁਖਬਰ ਦੀ ਸੂਚਨਾ 'ਤੇ ਦੇਹ ਵਪਾਰ ਦੇ ਧੰਦੇ ਦੀ ਗੁਪਤ ਜਗ੍ਹਾ ਤੋਂ ਛਾਪਾ ਮਾਰ ਕੇ ਕੁਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਚਾਰ ਔਰਤਾਂ ਸ਼ਾਮਲ ਹਨ । ਇਨ੍ਹਾਂ ਔਰਤਾਂ ਵਿਚ ਤਿੰਨ ਵਿਦੇਸ਼ੀ ਅਤੇ ਦੋ ਨੌਜਵਾਨ ਲੁਧਿਆਣਾ ਨਿਵਾਸੀ ਹਨ, ਜੋ ਗਾਹਕ ਵਜੋਂ ਗਏ ਸਨ ਜਦਕਿ ਗਿਰੋਹ ਦੇ ਤਿੰਨ ਮੁੱਖ ਸਰਗਣਾ ਫਰਾਰ ਹੋਣ ਵਿਚ ਸਫਲ ਰਹੇ। ਫੜੇ ਗਏ ਗਿਰੋਹ ਦੇ ਮੈਂਬਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦੇ ਹੋਏ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏ. ਸੀ. ਪੀ. ਸੰਦੀਪ ਵਡੇਰਾ, ਥਾਣਾ ਮੁਖੀ ਅਮਨਦੀਪ ਸਿੰਘ ਬਰਾੜ, ਐੱਸ. ਆਈ. ਸਿਮਰਨਜੀਤ ਕੌਰ , ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਗਿਰੋਹ ਨੂੰ ਫੜਣ ਲਈ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਗਿਰੋਹ ਸਰਗਰਮ ਸੀ, ਜੋ ਵਿਦੇਸ਼ੀ ਕੁੜੀਆਂ ਨੂੰ ਇਥੇ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ।
ਇਹ ਵੀ ਪੜ੍ਹੋ : ਅੱਤਵਾਦੀਆਂ, ਗੈਂਗਸਟਰਾਂ ਤੇ ਸਿਆਸਤਦਾਨਾਂ ਦੇ ਆਪਸੀ ਸਬੰਧਾਂ ਤੋਂ ਕੇਂਦਰੀ ਗ੍ਰਹਿ ਮੰਤਰਾਲਾ ਚਿੰਤਤ
ਫੜੀਆਂ ਗਈਆਂ ਵਿਦੇਸ਼ੀ ਕੁੜੀਆਂ ਉਜ਼ਬੇਕਿਸਤਾਨ ਦੀਆਂ ਹਨ, ਜਿਨ੍ਹਾਂ ਦੀ ਪਛਾਣ ਸੁਬੇਰਾ ਖਾਨ, ਸੁਸ਼ਿਸ਼ਤਾ, ਸ਼ਹਿਨਾਜ਼ ਵਜੋਂ ਹੋਈ ਹੈ, ਜਦਕਿ ਗਿਰੋਹ ਦੀਆਂ ਸਥਾਨਕ ਔਰਤਾਂ ਦੀ ਪਛਾਣ ਨਜ਼ਮਪ੍ਰੀਤ ਕੌਰ ਵਾਸੀ ਗੁਰਦਾਸਪੁਰ, ਵਿਕਰਮਜੀਤ ਸਿੰਘ ਉਰਫ ਗੌਰਵ ਵਾਸੀ ਹੈਬੋਵਾਲ ਲੁਧਿਆਣਾ, ਵਿਕਾਸ ਸ਼ਰਮਾ ਉਰਫ ਮਨੀ ਗੋਵਿੰਦ ਨਗਰ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ, ਜਿਨ੍ਹਾਂ 'ਤੇ ਇੰਮੋਰਲ ਟ੍ਰੈਫਿਕਿੰਗ ਐਕਟ ਦੀ ਧਾਰਾ 188, ਏਪੀਡੈਮਿਕ ਡਿਜ਼ੀਜ਼ ਐਕਟ ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਕਾਰਵਾਈ ਵਿਚ ਲੱਗੀ ਹੋਈ ਹੈ । ਥਾਣਾ ਮੁਖੀ ਬਰਾੜ ਨੇ ਦੱਸਿਆ ਕਿ ਲੜਕੀਆਂ ਦੇ ਨਾਲ ਫੜੇ ਗਏ ਦੋ ਨੌਜਵਾਨ ਇਤਰਾਜ਼ਯੋਗ ਹਾਲਤ ਵਿਚ ਸਨ।
ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, 7 ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਟੱਪੀਆਂ ਹੱਦਾਂ
ਗਿਰੋਹ ਨੂੰ ਫੜਨ ਲਈ ਪੁਲਸ ਨੇ ਭੇਜਿਆ ਆਪਣਾ ਗਾਹਕ
ਥਾਣਾ ਸ਼ਿਮਲਾਪੁਰੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਗਿਰੋਹ ਨੂੰ ਫੜਨਾ ਕੋਈ ਸੌਖਾ ਕੰਮ ਨਹੀਂ ਸੀ ਪਰ ਇਨ੍ਹਾਂ ਦੀਆਂ ਸਰਗਰਮੀਆਂ 'ਤੇ ਪੁਲਸ ਦੀ ਨਜ਼ਰ ਸੀ, ਜਿਸ ਕਾਰਨ ਇਨ੍ਹਾਂ ਨੂੰ ਰੰਗੇ ਹੱਥੀਂ ਫੜਨ ਲਈ ਪੁਲਸ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਪਲਾਨ ਬਣਾਇਆ ਗਿਆ ਅਤੇ ਇਕ ਵਿਅਕਤੀ ਨੂੰ ਗਾਹਕ ਬਣਾ ਕੇ ਇਨ੍ਹਾਂ ਵਿਦੇਸ਼ੀ ਕੋਲ ਭੇਜਿਆ ਗਿਆ, ਜਿਥੇ ਗਿਰੋਹ ਦੇ ਸਰਗਣਾ ਰਿਤੂ ਉਰਫ ਮੀਨੂ ਵਾਸੀ ਲੋਹਾਰਾ, ਲੁਧਿਆਣਾ, ਰਮਨਦੀਪ ਸਿੰਘ ਵਾਸੀ ਬਸਤੀ ਜੋਧੇਵਾਲ ਲੁਧਿਆਣਾ, ਗੁਰੀ ਉਕਤ ਪੁਲਸ ਵਾਲਿਆਂ ਦੇ ਆਦਮੀ ਨੂੰ ਮਿਲਿਆ ਅਤੇ ਇਸ ਨੂੰ ਵਿਦੇਸ਼ੀ ਕੁੜੀਆਂ ਦਿਖਾਈਆਂ । ਜਿਵੇਂ ਹੀ ਇਕ ਕੁੜੀ ਪਸੰਦ ਆਉਣ 'ਤੇ ਗੱਲ ਤੈਅ ਹੋਈ ਤਾਂ 2 ਹਜ਼ਾਰ ਦਾ ਨੋਟ ਫੜਦੇ ਐਨ ਮੌਕੇ 'ਤੇ ਗਿੱਲ ਨਹਿਰ ਦੇ ਕੋਲ ਪੁਲਸ ਨੇ ਰੇਡ ਕਰ ਦਿੱਤੀ, ਜਦਕਿ ਗਾਹਕ ਦੀ ਨਿਸ਼ਾਨਦੇਹੀ 'ਤੇ ਉਕਤ ਸੁਬੇਰਾ ਖਾਨ ਨੂੰ ਫੜਿਆ ਗਿਆ, ਜਿਸ ਨੇ ਪੁੱਛਗਿਛ ਦੌਰਾਨ ਦੇਹ ਵਪਾਰ ਦੇ ਅੱਡੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਕਤ ਗਿਰੋਹ ਦੀ ਰੀਤ ਉਰਫ ਮੀਨੂ ਆਪਣੇ ਸਾਥੀ ਗੁਰਮਨਦੀਪ ਸਿੰਘ ਅਤੇ ਗੁਰੀ ਦੇ ਨਾਲ ਮਿਲ ਕੇ ਨਿਊ ਸੁੰਦਰ ਨਗਰ, ਫਿਰੋਜ਼ਪੁਰ ਰੋਡ 'ਤੇ ਕਿਰਾਏ ਦੇ ਮਕਾਨ ਵਿਚ ਸੈਕਸ ਰੈਕੇਟ ਦਾ ਧੰਦਾ ਚਲਾ ਰਹੇ ਹਨ, ਜਦਕਿ ਰਮਨਦੀਪ ਸਿੰਘ ਬਾਹਰ ਦਿੱਲੀ ਅਤੇ ਹੋਰਨਾਂ ਇਲਾਕਿਆਂ ਤੋਂ ਵਿਦੇਸ਼ੀ ਕੁੜੀਆਂ ਲਿਆ ਕੇ ਸ਼ਹਿਰ ਵਿਚ ਇਹ ਦੇਹ ਵਪਾਰ ਦੀਆਂ ਗਤੀਵਿਧੀਆਂ ਚਲਾ ਰਹੇ ਸਨ । ਪੁਲਸ ਨੇ ਇਹ ਵੀ ਦੱਸਿਆ ਕਿ ਜਿਸਮਫਰੋਸ਼ੀ ਲਈ ਮਿਲਣ ਵਾਲੀ ਫੀਸ ਵਿਚੋਂ ਅੱਧੀ ਰਕਮ ਗਿਰੋਹ ਰੱਖਦਾ ਸੀ ਅਤੇ ਅੱਧੀ ਵਿਦੇਸ਼ੀ ਕੁੜੀਆਂ ਨੂੰ ਦਿੱਤੀ ਜਾਂਦੀ ਸੀ ਅਤੇ ਇਕ ਹੀ ਦਿਨ ਵਿਚ ਕਈ ਗਾਹਕ ਭੁਗਤਾਉਣ ਕਾਰਨ ਇਸ ਗਿਰੋਹ ਨੂੰ ਮੋਟੀ ਕਮਾਈ ਹੋ ਰਹੀ ਸੀ । ਇਸ ਤੋਂ ਇਲਾਵਾ ਇਕ ਲੜਕੀ ਨਜ਼ਮਪ੍ਰੀਤ ਕੌਰ ਜੋ ਉਕਤ ਧੰਦੇ ਦੇ ਸਬੰਧ ਵਿਚ ਮੀਨੂ ਵੱਲੋਂ ਬੁਲਾਈ ਗਈ ਸੀ, ਜਿਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ । ਗਿਰੋਹ ਦੇ ਤਿੰਨੋ ਮੁੱਖ ਸਰਗਣਾ ਮੁਜਰਿਮ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ।
ਇਹ ਵੀ ਪੜ੍ਹੋ : ਤਾਸ਼ ਖੇਡਦਿਆਂ ਹੋਈ ਤੂੰ-ਤੂੰ, ਮੈਂ-ਮੈਂ, ਕਰ ਦਿੱਤਾ ਨੌਜਵਾਨ ਦਾ ਕਤਲ
ਕਈ ਅਮੀਰਜ਼ਾਦੇ ਅਤੇ ਸਫੇਦਪੋਸ਼ ਹੋ ਸਕਦੇ ਨੇ ਬੇਨਕਾਬ
ਦੇਹ ਵਪਾਰ ਦੇ ਵੱਡੇ ਧੰਦੇ 'ਤੇ ਕਾਬੂ ਪਾਉਣ ਵਾਲੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਹੁਣ ਉਕਤ ਸਾਰੇ ਮੁਲਜ਼ਮਾਂ ਨੂੰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਅੱਜ ਇਨ੍ਹਾਂ ਔਰਤਾਂ ਨਾਲ ਫੜੇ ਗਏ ਅਮੀਰਜ਼ਾਦੇ ਇਨ੍ਹਾਂ ਦੇ ਗਾਹਕ ਸਨ । ਦੱਸਿਆ ਜਾਂਦਾ ਹੈ ਕਿ ਇਸ ਗਿਰੋਹ ਦੇ ਸ਼ਹਿਰ ਵਿਚ ਕਈ ਸਫੇਦਪੋਸ਼ ਅਤੇ ਅਮੀਰਜ਼ਾਦੇ ਗਾਹਕ ਹਨ, ਜੋ ਮੋਬਾਈਲ ਰਾਹੀਂ ਬੁਲਾ ਕੇ ਗੋਰੀ ਚਮੜੀ ਦਾ ਸ਼ੌਕ ਪੂਰਾ ਕਰਦੇ ਹਨ, ਜਿਨ੍ਹਾਂ ਦੀ ਹੁਣ ਸਾਰੀ ਕਾਲ ਡਿਟੇਲ ਵੀ ਚੈੱਕ ਕੀਤੀ ਜਾ ਰਹੀ ਹੈ, ਜੇਕਰ ਪੁਲਸ ਕਾਮਯਾਬ ਰਹੀ ਤਾਂ ਸ਼ਹਿਰ ਵਿਚ ਇਸ ਗਿਰੋਹ ਦੇ ਕਈ ਗਾਹਕ ਅਮੀਰਜ਼ਾਦੇ ਬੇਨਕਾਬ ਹੋ ਸਕਦੇ ਹਨ ।
ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ 'ਤੇ ਮਠਿਆਈ ਤੇ ਰੱਖੜੀ ਵੇਚਣ ਵਾਲਿਆਂ ਨੂੰ ਕੈਪਟਨ ਦੀ ਖ਼ਾਸ ਅਪੀਲ