ਅੰਮ੍ਰਿਤਸਰ ''ਚ ਅੰਤਰਰਾਸ਼ਟਰੀ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਮਿਲੀਆਂ ਵਿਦੇਸ਼ੀਆਂ ਕੁੜੀਆਂ

Friday, Jul 24, 2020 - 06:31 PM (IST)

ਅੰਮ੍ਰਿਤਸਰ ''ਚ ਅੰਤਰਰਾਸ਼ਟਰੀ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਮਿਲੀਆਂ ਵਿਦੇਸ਼ੀਆਂ ਕੁੜੀਆਂ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਾਲ ਰੋਡ ਇਲਾਕੇ ਵਿਚ ਸਥਿਤ ਇਕ ਹੋਟਲ ਵਿਚ ਚੱਲ ਰਹੇ ਅੰਤਰਰਾਸ਼ਟਰੀ ਦੇਹ ਵਪਾਰ ਦੇ ਅੱਡੇ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਦੋ ਵਿਦੇਸ਼ੀ ਕੁੜੀਆਂ ਸਣੇ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕੁੜੀਆਂ ਉਜਬੇਕਿਸਤਾਨ ਤੋਂ ਆਈਆਂ ਸਨ ਜਿਨ੍ਹਾਂ ਨੂੰ ਦਿੱਲੀ ਵਿਚ ਰਹਿਣ ਵਾਲੀ ਇਕ ਜਨਾਨੀ ਨੇ ਅੰਮ੍ਰਿਤਸਰ ਭੇਜਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਨੂੰ ਇਕ ਗੈਰ ਕਾਨੂੰਨੀ ਸਪਾ ਸੈਂਟਰ ਵਿਚ ਲਗਾ ਦਿੱਤਾ ਗਿਆ, ਜਿੱਥੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ। 

ਇਹ ਵੀ ਪੜ੍ਹੋ : ਲੁੱਟ-ਖੋਹ ਕਰਨ ਆਏ ਲੁਟੇਰਿਆਂ ਨਾਲ ਡਟ ਕੇ ਭਿੜਿਆ ਬਾਬਾ, ਅੰਤ ਗੁਆਈ ਜਾਨ (ਦੇਖੋ ਤਸਵੀਰਾਂ)

PunjabKesari

ਇਸ ਦੀ ਸੂਚਨਾ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਇਸ ਹੋਟਲ ਵਿਚ ਦਬਿਸ਼ ਕੀਤੀ, ਜਿੱਥੇ ਉਨ੍ਹਾਂ ਨੂੰ ਦੋ ਵਿਦੇਸ਼ੀ ਕੁੜੀਆਂ ਸਣੇ ਇਥੇ ਆਏ ਹੋਰ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਨ੍ਹਾਂ ਵਿਚ ਹੋਟਲ ਦਾ ਮਾਲਕ ਵੀ ਸ਼ਾਮਲ ਹੈ। ਇਸ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਸਪਾ ਸੈਂਟਰ ਦੀ ਆੜ ਵਿਚ ਦੇਹ ਵਪਰਾ ਦਾ ਧੰਦਾ ਕੀਤਾ ਜਾ ਰਿਹਾ ਸੀ, ਜਿੱਥੇ ਪੁਲਸ ਨੇ ਦੋ ਵਿਦੋਸ਼ੀ ਕੁੜੀਆਂ ਦੇ ਨਾਲ-ਨਾਲ ਹੋਟਲ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਕੁੜੀਆਂ ਨੂੰ ਗਰੀਬੀ ਕਾਰਣ ਭਾਰਤ ਲਿਆਂਦਾ ਗਿਆ ਸੀ ਅਤੇ ਇਥੇ ਇਨ੍ਹਾਂ ਨੂੰ ਦੇਹ ਵਪਾਰ ਧੱਕ ਦਿੱਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ 71 ਨਵੇਂ ਮਾਮਲੇ ਆਏ ਸਾਹਮਣੇ


author

Gurminder Singh

Content Editor

Related News