ਨਵੇਂ ਸਟੂਡੈਂਟ ਵੀਜ਼ਾ ਨਿਯਮਾਂ ਖ਼ਿਲਾਫ Google ਅਤੇ Facebook ਸਮੇਤ ਕਈ ਟੈੱਕ ਕੰਪਨੀਆਂ ਪਹੁੰਚੀਆਂ ਅਦਾਲਤ
Tuesday, Jul 14, 2020 - 06:47 PM (IST)
ਨਵੀਂ ਦਿੱਲੀ — ਅਮਰੀਕਾ ਵਿਚ ਟਰੰਪ ਪ੍ਰਸ਼ਾਸ਼ਨ ਵਲੋਂ ਬੀਤੇ ਹਫ਼ਤੇ ਜਾਰੀ ਕੀਤੀ ਗਈ ਨਵੀਂ ਵੀਜ਼ਾ ਪਾਲਸੀ ਖ਼ਿਲਾਫ ਟੈੱਕ ਕੰਪਨੀਆਂ ਅਤੇ ਸੂਬਿਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਗੂਗਲ, ਫੇਸਬੁੱਕ, ਮਾਈਕ੍ਰੋਸਾਫਟ ਸਮੇਤ 12 ਤੋਂ ਜ਼ਿਆਦਾ ਟੈੱਕ ਕੰਪਨੀਆਂ ਅਤੇ ਕਈ ਸੂਬਿਆਂ ਨੇ ਇਸ ਵੀਜ਼ਾ ਪਾਲਸੀ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਖ਼ਿਲਾਫ ਮੁਕੱਦਮਾ ਦਾਇਰ ਕੀਤਾ ਹੈ।
ਨਵੀਂ ਵੀਜ਼ਾ ਪਾਲਸੀ ਨੂੰ ਦੱਸਿਆ ਗੈਰਕਾਨੂੰਨੀ
ਟੈੱਕ ਕੰਪਨੀਆਂ ਅਤੇ ਸੂਬਿਆਂ ਨੇ ਡਿਸਟ੍ਰਿਕ ਕੋਰਟ ਆਫ਼ ਮੈਸਾਚੁਸੈਟਸ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਹ ਮੁਕੱਦਮਾ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀਜ਼(DHS) ਅਤੇ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ(ਆਈਸੀਆਈ) ਦੇ ਖ਼ਿਲਾਫ਼ ਦਰਜ ਕਰਵਾਇਆ ਹੈ। ਟੈੱਕ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਵੀਜ਼ਾ ਪਾਲਸੀ ਗੈਰ-ਕਾਨੂੰਨੀ ਹੈ। ਕੰਪਨੀਆਂ ਨੇ ਨਵੀਂ ਵੀਜ਼ਾ ਪਾਲਸੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਨਿੱਜੀ ਹਸਪਤਾਲਾਂ 'ਚ ਵੀ ਸਸਤਾ ਹੋਵੇਗਾ 'ਕੋਰੋਨਾ' ਦਾ ਇਲਾਜ
ਨਵੇਂ ਵੀਜ਼ਾ ਨਿਯਮਾਂ ਖਿਲਾਫ਼ ਉਤਰੀਆਂ 180 ਅਮਰੀਕੀ ਵਿੱਦਿਅਕ ਸੰਸਥਾਵਾਂ
ਅਮਰੀਕਾ ਵਿਚ 180 ਵਿਦਿਅਕ ਸੰਸਥਾਵਾਂ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਨਵੇਂ ਵੀਜ਼ਾ ਨਿਯਮਾਂ ਦੇ ਵਿਰੋਧ ਵਿਚ ਸਾਹਮਣੇ ਆ ਗਈਆਂ ਹਨ। ਉਨ੍ਹਾਂ ਨੇ ਇਸ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੰਦੇ ਹੋਏ ਕਿਹਾ ਕਿ ਐੱਫ-1 ਅਤੇ ਐੱਮ-1 ਵੀਜ਼ਾ ਇਕ ਤੁਗਲਕੀ ਫਰਮਾਨ ਹੈ।
ਇਸ ਫੈਸਲੇ ਨਾਲ ਹਾਰਵਰਡ ਯੂਨੀਵਰਸਿਟੀ ਅਤੇ ਮੈਸਾਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋ(ਐਮਆਈਟੀ) ਵਰਗੀਆਂ ਉਘੀਆਂ ਵਿਦਿਅਕ ਸੰਸਥਾਵਾਂ ਦਾ ਪਾਰਾ ਚੜ੍ਹ ਗਿਆ ਹੈ। ਇਨ੍ਹਾਂ ਦੋਵਾਂ ਸੰਸਥਾਵਾਂ ਨੇ ਇਸ ਫ਼ੈਸਲੇ ਵਿਰੁੱਧ ਅਦਾਲਤ ਜਾਣ ਦਾ ਫੈਸਲਾ ਕੀਤਾ ਤਾਂ ਦੇਸ਼ ਭਰ ਦੀਆਂ ਕੁੱਲ 180 ਵਿਦਿਅਕ ਸੰਸਥਾਵਾਂ ਉਨ੍ਹਾਂ ਨਾਲ ਆ ਗਈਆਂ। 41 ਸੂਬਿਆਂ ਵਿਚ ਸਥਿਤ ਇਨ੍ਹਾਂ ਵਿਦਿਅਕ ਸੰਸਥਾਵਾਂ ਨਾਲ ਲਗਭਗ 50 ਲੱਖ ਵਿਦਿਆਰਥੀ ਜੁੜੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੀ ਦਵਾਈ ਲਈ ਵਧੀ ਉਮੀਦ, BioNTech ਅਤੇ Pfizer ਦੀ ਦਵਾਈ ਚੌਥੇ ਪੜਾਅ 'ਚ ਪਹੁੰਚੀ
ਨਵੀਂ ਵੀਜ਼ਾ ਪਾਲਸੀ ਨਾਲ ਲਗਭਗ 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਪਵੇਗਾ ਅਸਰ
ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ(ਐਸਈਵੀਪੀ) ਮੁਤਾਬਕ ਇਸ ਸਾਲ ਜਨਵਰੀ 'ਚ 1,94,556 ਭਾਰਤੀ ਵਿਦਿਆਰਥੀ ਅਮਰੀਕਾ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਐਨਰੋਲ ਸਨ। ਇਸ ਵਿਚੋਂ 1,26,132 ਪੁਰਸ਼ ਅਤੇ 68,405 ਔਰਤਾਂ ਵਿਦਿਆਰਥੀ ਹਨ। ਨਵੀਂ ਵੀਜ਼ਾ ਪਾਲਸੀ ਦੇ ਲਾਗੂ ਹੋਣ ਕਾਰਨ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਸਸਤੀ ਹੋਈ ਕੋਰੋਨਾ ਦੇ ਇਲਾਜ 'ਚ ਕਾਰਗਰ ਦਵਾਈ, 25 ਫ਼ੀਸਦੀ ਤੋਂ ਜ਼ਿਆਦਾ ਘਟੀ ਕੀਮਤ
ਕੀ ਹੈ ਟਰੰਪ ਪ੍ਰਸ਼ਾਸਨ ਦੀ ਨਵੀਂ ਵੀਜ਼ਾ ਪਾਲਸੀ
ਟਰੰਪ ਪ੍ਰਸ਼ਾਸਨ ਨੇ 6 ਜੁਲਾਈ ਨੂੰ ਨਵੀਂ ਵੀਜ਼ਾ ਪਾਲਸੀ ਜਾਰੀ ਕੀਤੀ ਸੀ। ਇਸ ਵਿਚ ਵਿਦੇਸ਼ੀ ਵਿਦਿਆਰਥੀਆਂ ਲਈ ਜਮਾਤ ਵਿਚ ਜਾ ਕੇ ਪੜ੍ਹਾਈ ਕਰਨ ਨੂੰ ਲਾਜ਼ਮੀ ਕੀਤਾ ਗਿਆ ਸੀ। ਨਵੀਂ ਵੀਜ਼ਾ ਪਾਲਸੀ ਵਿਚ ਕਿਹਾ ਗਿਆ ਸੀ ਕਿ ਜਿਹੜਾ ਵਿਦਿਆਰਥੀ ਜਮਾਤ ਵਿਚ ਜਾ ਕੇ ਪੜ੍ਹਾਈ ਨਹੀਂ ਕਰੇਗਾ, ਉਨ੍ਹਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਜਾਵੇਗਾ। ਨਵੀਂ ਵੀਜ਼ਾ ਪਾਲਸੀ 'ਚ ਕਿਹਾ ਗਿਆ ਸੀ ਕਿ ਜਿਹੜਾ ਵਿਦੇਸ਼ੀ ਵਿਦਿਆਰਥੀ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰੇਗਾ ਉਸਨੂੰ ਅਮਰੀਕਾ ਛੱਡਣਾ ਪਵੇਗਾ।
ਇਹ ਵੀ ਪੜ੍ਹੋ : ਬੈਂਕ ਅਤੇ ਡਾਕਘਰ ਲਈ ਨਵੀਂ ਸਹੂਲਤ, ਵੱਡੀ ਰਕਮ ਕਢਵਾਉਣ 'ਤੇ ਲੱਗੇਗਾ ਵਧੇਰੇ ਟੈਕਸ