ਪੰਜਾਬ ''ਚ ਸੇਵਾ ਭਾਰਤੀ ਦੀਆਂ ਚੱਲ ਰਹੀਆਂ ਹਨ 85 ਕੋਰੋਨਾ ਹੈਲਪ ਲਾਈਨ ਸੇਵਾਵਾਂ

Wednesday, May 26, 2021 - 10:13 PM (IST)

ਚੰਡੀਗੜ੍ਹ (ਸ਼ਰਮਾ)- ਸੇਵਾ ਭਾਰਤੀ ਪੰਜਾਬ, ਨਰ ਸੇਵਾ ਨਾਰਾਇਣ ਸੇਵਾ ਦੇ ਭਾਵ ਦੇ ਨਾਲ, ਪੰਜਾਬ ਦੇ ਹਰ ਕੋਨੇ ਵਿਚ ਕੋਰੋਨਾ ਪੀੜਿਤਾਂ ਦੀ ਦਿਨ ਰਾਤ ਸੇਵਾ ਕਰਨ ਦੇ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਇਸ ਕਾਰਜ ਵਿਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਨਾਲ-ਨਾਲ ਕਈ ਛੋਟੇ ਵੱਡੇ ਸਾਮਾਜਿਕ, ਧਾਰਮਿਕ, ਸਿੱਖਿਅਕ, ਆਦਿ 265 ਸੰਗਠਨ ਸਹਿਯੋਗ ਕਰ ਰਹੇ ਹਨ, ਇਸ ਗੱਲ ਦਾ ਪ੍ਰਗਟਾਵਾ ਸੇਵਾ ਭਾਰਤੀ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਅੰਮਿ੍ਰਤਸਾਗਰ ਨੇ ਕੀਤਾ। 

ਇਹ ਵੀ ਪੜ੍ਹੋ- ਕੀ ਹੁਣ ਛੇਤੀ ਹੋਵੇਗਾ ਕਿਸਾਨੀ ਮਸਲੇ ਦਾ ਹੱਲ !

ਹੈਲਪ ਲਾਈਨ, ਡਾਕਟਰ ਪਰਾਮਰਸ਼ ਕੇਂਦਰ, ਆਈਸੋਲੇਸ਼ਨ ਸੈਂਟਰ, ਕੋਵਿਡ ਕੇਅਰ ਸੈਂਟਰ, ਐਂਬੁਲੈਂਸ ਸੇਵਾ, ਹਾਸਪਤਾਲ ਵਿਚ ਐਡਮਿਸ਼ਨ, ਸਰਕਾਰੀ ਕੋਵਿਡ ਕੇਅਰ ਸੈਂਟਰ ਵਿਚ ਵਾਲੰਟੀਅਰ ਦੇ ਨਾਤੇ ਸੇਵਾ, ਭੋਜਨ ਵੰਡ, ਕਾੜਾ/ਦਵਾਈ ਵੰਡ, ਖੂਨ ਦਾਨ, ਪਲਾਜ਼ਮਾ ਦਾਨ, ਵੈਕਸੀਨੇਸ਼ਨ ਸੈਂਟਰ, ਮਾਸਕ ਅਤੇ ਸੈਨੇਟਾਈਜ਼ਰ ਵੰਡ, ਬਜ਼ੁਰਗ ਦੀ ਸੰਭਾਲ, ਆਕਸੀਜਨ ਵੰਡ, ਕੰਸੈਨਟ੍ਰੇਟਰ ਸੇਵਾ, ਮੋਬਾਇਲ ਆਕਸੀਜਨ ਸੇਵਾ, ਅੰਤਮ ਸਸਕਾਰ ਵਿਚ ਸੇਵਾ ਆਦਿ ਸੇਵਾਵਾਂ ਪੰਜਾਬ ਭਰ ਵਿਚ ਸੇਵਾ ਭਾਰਤੀ ਦੇ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 186 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਅੰਮਿ੍ਰਤਸਾਗਰ ਨੇ ਅੱਗੇ ਦੱਸਿਆ ਕਿ ਕੋਰੋਨਾ ਮਾਹਮਾਰੀ ਵਿਚ ਹਰ ਸੰਭਵ ਸਹਾਇਤਾ ਲਈ ਸੇਵਾ ਭਾਰਤੀ ਪੰਜਾਬ ਨੇ ਪ੍ਰਦੇਸ਼ ਭਰ ਵਿਚ 85 ਹੈਲਪ ਲਾਈਨ ਸੇਵਾਵਾਂ ਚਲਾਈਆਂ ਹੋਈਆਂ ਹਨ, ਜਿਸ ਵਿਚ ਇਕ ਪ੍ਰਦੇਸ਼ ਪੱਧਰ ਦੀਆਂ, 30 ਜ਼ਿਲ੍ਹਾ ਪੱਧਰ ਦੀਆਂ ਅਤੇ 54 ਸ਼ਹਿਰਾਂ ਅਤੇ ਕਸਬਿਆਂ ਵਿਚ ਸੇਵਾ ਦੇ ਰਹੀਆਂ ਹਨ। ਇਸ ਵਿਚ ਟੈਲੀ-ਮੈਡੀਸਿਨ ਅਨੁਸਾਰ ਮਾਹਰ ਡਾਕਟਰਾਂ ਨਾਲ ਵਿਚਾਰ ਚਰਚਾ, ਜਰੂਰੀ ਦਵਾਈਆਂ ਦੀ ਉਪਲੱਬਧਤਾ, ਜਰੂਰਤਮੰਦਾਂ ਨੂੰ ਮੁਫ਼ਤ ਵਿਚ ਦਵਾਈਆਂ ਪਹੁੰਚਾਉਣਾ, ਆਈ.ਸੀ.ਯੂ. ਬੈੱਡਾਂ ਦੀ ਉਪਲੱਬਧਤਾ ਦੀ ਜਾਣਕਾਰੀ, ਆਕਸੀਜਨ ਦੀ ਸੇਵਾ ਦੇ ਨਾਲ ਕੋਰੋਨਾ ਪੀੜਿਤ ਪਰਿਵਾਰਾਂ ਅਤੇ ਜਰੂਰਤਮੰਦਾਂ ਨੂੰ ਭੋਜਨ ਆਦਿ ਦਿੱਤਾ ਜਾ ਰਿਹਾ ਹੈ। ਯਤੀਮ ਹੋਏ ਬੱਚੇ ਜਾਂ ਸਿੱਖਿਆ ਤੋਂ ਵਾਂਝੇ ਵਿਦਿਆਰਥੀਆਂ ਦੀ ਸੂਚੀ ਬਣਾਈ ਜਾ ਰਹੀ ਹੈ ਤਾਂ ਕਿ ਕੋਰੋਨਾ ਮਹਾਮਾਰੀ ਖਤਮ ਹੋਣ ਤੋਂ ਬਾਅਦ ਇਨ੍ਹਾਂ ਦੀ ਸਿੱਖਿਆ ਆਦਿ ਦੀ ਚਿੰਤਾ ਕੀਤੀ ਜਾ ਸਕੇ।


Bharat Thapa

Content Editor

Related News