ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀਆਂ ਇਹ ਸਾਰੀਆਂ ਬਸਤੀਆਂ ਡੇਂਗੂ ਦਾ ਹਾਟਸਪਾਟ ਐਲਾਨੀਆਂ

Thursday, Aug 03, 2023 - 12:15 PM (IST)

ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀਆਂ ਇਹ ਸਾਰੀਆਂ ਬਸਤੀਆਂ ਡੇਂਗੂ ਦਾ ਹਾਟਸਪਾਟ ਐਲਾਨੀਆਂ

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਜੱਦੀ ਇਲਾਕੇ ਬਸਤੀ ਦਾਨਿਸ਼ਮੰਦਾਂ ਸਮੇਤ ਵੈਸਟ ਵਿਧਾਨ ਸਭਾ ਹਲਕੇ ਵਿਚ ਆਉਂਦੀਆਂ ਸਾਰੀਆਂ ਬਸਤੀਆਂ ਨੂੰ ਡੇਂਗੂ ਦਾ ਹਾਟਸਪਾਟ ਐਲਾਨ ਦਿੱਤਾ ਗਿਆ ਹੈ। ਵੈਸਟ ਵਿਧਾਨ ਸਭਾ ਵਿਚ ਆਉਂਦੀ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਬਸਤੀ ਨੌ, ਬਸਤੀ ਸ਼ੇਖ ਅਤੇ ਮੰਗੂ ਬਸਤੀ ਵਿਚ ਤੁਰੰਤ ਪਹਿਲੇ ਪੜਾਅ ਵਿਚ ਫੌਗਿੰਗ ਕਰਵਾਉਣ ਦੇ ਨਿਰਦੇਸ਼ ਸਿਵਲ ਸਰਜਨ ਦਫ਼ਤਰ ਵੱਲੋਂ ਨਿਗਮ ਪ੍ਰਸ਼ਾਸਨ ਨੂੰ ਭੇਜੇ ਗਏ ਹਨ ਅਤੇ ਕਈ ਸਥਾਨਾਂ ’ਤੇ ਤਾਂ ਫੌਗਿੰਗ ਦਾ ਕੰਮ ਸ਼ੁਰੂ ਵੀ ਕਰਵਾ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੇ ਇਹ ਹਾਟਸਪਾਟ ਕਾਫ਼ੀ ਸੰਵੇਦਨਸ਼ੀਲ ਹੋਣਗੇ ਅਤੇ ਜੇਕਰ ਸ਼ਹਿਰ ਵਿਚ ਬੀਮਾਰੀ ਫੈਲਦੀ ਹੈ ਤਾਂ ਇਨ੍ਹਾਂ ਸਥਾਨਾਂ ਤੋਂ ਉਸ ਦੀ ਸ਼ੁਰੂਆਤ ਹੋ ਸਕਦੀ ਹੈ।

ਵੱਡੇ ਅਫ਼ਸਰਾਂ ਦੀ ਰਿਹਾਇਸ਼ ਓਲਡ ਬਾਰਾਦਰੀ ਤੋਂ ਵੀ ਫੈਲ ਸਕਦਾ ਹੈ ਡੇਂਗੂ
ਹਾਟਸਪਾਟ ਐਲਾਨੇ ਇਲਾਕਿਆਂ ਵਿਚ ਇਸ ਵੀ. ਵੀ. ਆਈ. ਪੀ. ਕਾਲੋਨੀ ਦਾ ਵੀ ਨਾਂ ਆਇਆ

ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਸੈਸ਼ਨ ਜੱਜ ਵਰਗੇ ਉੱਚ ਕੋਟੀ ਦੇ ਅਫ਼ਸਰ ਸ਼ਹਿਰ ਦੇ ਸਭ ਤੋਂ ਵੀ. ਵੀ. ਆਈ. ਪੀ. ਇਲਾਕੇ ਓਲਡ ਬਾਰਾਦਰੀ ਵਿਚ ਰਹਿੰਦੇ ਹਨ, ਜਿਸ ਨੂੰ ਵੀ ਸਿਵਲ ਸਰਜਨ ਆਫਿਸ ਵੱਲੋਂ ਡੇਂਗੂ ਦਾ ਹਾਟਸਪਾਟ ਐਲਾਨਿਆ ਗਿਆ ਹੈ ਅਤੇ ਇਥੇ ਤੁਰੰਤ ਫੌਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਓਲਡ ਬਾਰਾਦਰੀ ਵਿਚ ਹੰਸਰਾਜ ਸਟੇਡੀਅਮ ਦੇ ਬਿਲਕੁਲ ਨੇੜੇ ਇਕ ਗਲੀ ਵਿਚ ਸਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਉਥੇ ਲੱਖਾਂ ਦੀ ਗਿਣਤੀ ਵਿਚ ਮੱਛਰ ਪਨਪਦੇ ਰਹਿੰਦੇ ਹਨ ਪਰ ਨਿਗਮ ਨੇ ਇਥੇ ਕਦੀ ਵੀ ਸਫ਼ਾਈ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ। ਇਸੇ ਤਰ੍ਹਾਂ ਓਲਡ ਬਾਰਾਦਰੀ ਵਿਚ ਕਦੇ-ਕਦੇ ਹੀ ਸਫ਼ਾਈ ਹੁੰਦੀ ਹੈ।

ਇਹ ਵੀ ਪੜ੍ਹੋ- ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ

ਡੇਂਗੂ ਸਬੰਧੀ ਸੰਵੇਦਨਸ਼ੀਲ ਕਾਲੋਨੀਆਂ ਦੀ ਸੂਚੀ
-ਗਾਂਧੀ ਕੈਂਪ
-ਸ਼ਹੀਦ ਭਗਤ ਸਿੰਘ ਨਗਰ
-ਰਾਮ ਨਗਰ
-ਭਾਰਗੋ ਕੈਂਪ
-ਲਕਸ਼ਮੀਪੁਰਾ
-ਜਗਤਪੁਰਾ
-ਸ਼ਹੀਦ ਬਾਬੂ ਲਾਭ ਸਿੰਘ ਨਗਰ
-ਕਬੀਰ ਨਗਰ
-ਰਤਨ ਨਗਰ
-ਬਲਦੇਵ ਨਗਰ
-ਨਿਊ ਬਲਦਵ ਨਗਰ
-ਮਾਡਲ ਹਾਊਸ
-ਪਿੰਡ ਨਾਗਰਾ
-ਮਕਸੂਦਾਂ ਬਾਈਪਾਸ
-ਜੱਲੋਵਾਲ ਆਬਾਦੀ
-ਚੀਮਾ ਨਗਰ
-ਫ਼ੌਜੀ ਵਾਲੀ ਗਲੀ
-ਸਾਬੋਵਾਲ
-ਗੋਲਡ ਐਵੇਨਿਊ
-ਚਿੰਤਪੂਰਨੀ ਮੁਹੱਲਾ
-ਗੁਰੂ ਨਾਨਕਪੁਰਾ

ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ

ਪ੍ਰਾਈਵੇਟ ਲੋਕ ਵੀ ਲੈ ਸਕਦੇ ਹਨ ਨਿਗਮ ਤੋਂ ਫੌਗਿੰਗ ਵਾਲੀ ਦਵਾਈ
ਲੁਧਿਆਣਾ ਸ਼ਹਿਰ ਵਿਚ ਡੇਂਗੂ ਫੈਲ ਚੁੱਕਾ ਹੈ ਅਤੇ ਜਲੰਧਰ ਸਮੇਤ ਬਾਕੀ ਸ਼ਹਿਰਾਂ ਵਿਚ ਬੀਮਾਰੀਆਂ ਫ਼ੈਲਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ। ਅਜਿਹੇ ਵਿਚ ਜਲੰਧਰ ਨਿਗਮ ਪ੍ਰਸ਼ਾਸਨ ਡੇਂਗੂ ਨੂੰ ਲੈ ਕੇ ਗੰਭੀਰ ਹੋ ਗਿਆ ਹੈ। ਨਿਗਮ ਕਮਿਸ਼ਨਰ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਹੁਣ ਆਮ ਲੋਕ ਜਿਨ੍ਹਾਂ ਕੋਲ ਫੌਗਿੰਗ ਕਰਨ ਵਾਲੀਆਂ ਛੋਟੀਆਂ ਮਸ਼ੀਨਾਂ ਹਨ, ਉਹ ਨਿਗਮ ਆ ਕੇ ਮੁਫ਼ਤ ਦਵਾਈ ਲੈ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸੈਨੇਟਰੀ ਇੰਸਪੈਕਟਰ ਧੀਰਜ ਕੁਮਾਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 97806-02338 ’ਤੇ ਸੰਪਰਕ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਇਸ ਮਸ਼ਹੂਰ ਸ਼ੋਅਰੂਮ 'ਚ ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਕੀਤੀ ਲੱਖਾਂ ਦੀ ਲੁੱਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News