ਸੈਸ਼ਨ ’ਚ ਬਾਜਵਾ ਖ਼ਿਲਾਫ ‘ਦਲਿਤ ਵਿਧਾਇਕ’ ਉਠਾ ਸਕਦੇ ਨੇ ਮੁੱਦਾ!

Saturday, Jun 17, 2023 - 06:35 PM (IST)

ਸੈਸ਼ਨ ’ਚ ਬਾਜਵਾ ਖ਼ਿਲਾਫ ‘ਦਲਿਤ ਵਿਧਾਇਕ’ ਉਠਾ ਸਕਦੇ ਨੇ ਮੁੱਦਾ!

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ 19 ਤੋਂ 20 ਜੂਨ ਤੱਕ ਹੋਣ ਜਾ ਰਿਹਾ ਹੈ। ਇਸ ਸੈਸ਼ਨ ਵਿਚ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਸਰਕਾਰ ਖ਼ਿਲਾਫ ਕੇਂਦਰ ਸਰਕਾਰ ਦੇ ਆਏ ਆਰਡੀਨੈਂਸ ਖ਼ਿਲਾਫ ਮਤਾ ਲਿਆ ਸਕਦੀ ਹੈ। ਇਸ ਤੋਂ ਇਲਾਵਾ ਹੋਰ ਮੁੱਦੇ ਵੀ ਉੱਠਣ ਦੀ ਸੰਭਾਵਨਾ ਹੈ ਪਰ ਰਾਜਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ ਕਥਿਤ ਤੌਰ ’ਤੇ ਨਵੇਂ ਬਣੇ ਆਮ ਘਰਾਂ ਦੇ ਨੌਜਵਾਨ ਵਿਧਾਇਕਾਂ ਤੇ ਤੰਜ ਕੱਸਣ ਦਾ ਜੋ ਖਾਸ ਕਰਕੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਬਾਰੇ ਬੋਲੇ ਸ਼ਬਦਾਂ ਦਾ ਮੁੱਦਾ ਸੈਸ਼ਨ ’ਚ ਉਠਾ ਸਕਦੇ ਹਨ। ਜੇਕਰ ਇਹ ਮੁੱਦਾ ਉੱਠਿਆ ਤਾਂ ਇਸ ’ਤੇ ਬਹਿਸ ਤੇ ਤੂੰ-ਤੂੰ ਮੈਂ-ਮੈਂ ਹੋਣਾ ਵੀ ਸੁਭਾਵਿਕ ਹੋਵੇਗਾ।

ਇਹ ਵੀ ਪੜ੍ਹੋ : ਸੂਬੇ ਦੇ ਪਿੰਡਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਮੁੱਦੇ ’ਤੇ ਅੱਜ ਉਹ ਸਿਆਸੀ ਪੰਡਤਾਂ ਦੀ ਰਾਏ ਲਈ ਅਤੇ ਕਿਹਾ ਕਿ ਜੇਕਰ ਬਾਜਵਾ ’ਤੇ ਇਹ ਮੁੱਦਾ ਉੱਠਦਾ ਹੈ ਤਾਂ ਉਹ ਹਾਊਸ ਵਿਚ ਮੁਆਫੀ ਮੰਗਣ ’ਤੇ ਸ਼ਾਂਤ ਹੋ ਜਾਵੇਗਾ। ਜੇਕਰ ਅੜੇ ਰਹੇ ਤਾਂ ਉਹ ਕੋਰਟ ਜਾਣ ਲਈ ਸਰਕਾਰ ਨੂੰ ਵੀ ਆਖ ਸਕਦੇ ਹਨ ਪਰ ਪੰਜਾਬ ਦਲਿਤ ਭਾਈਚਾਰੇ ਦੀ ਜ਼ਿਆਦਾ ਵਸੋਂ ਅਤੇ ਵੋਟ ਬੈਂਕ ਜ਼ਿਆਦਾ ਹੋਣ ਕਰਕੇ ਉਹ ਮੁਆਫੀ ਵਾਲੇ ਰਾਹ ਹੀ ਤੁਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ

ਅੱਜ ਜਦੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਸੈਸ਼ਨ ਵਿਚ ਹੋਣ ਵਾਲੀ ਕਾਰਵਾਈ ਸਬੰਧੀ  ਉਨ੍ਹਾਂ ਦੇ ਤਜ਼ਰਬੇ ’ਤੇ ਚੱਲਦਿਆਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਾਜਵਾ ਬਹੁਤ ਸਿਆਣੇ ਕਾਬਲ ਨੇਤਾ ਹਨ ਪਰ ਉਨ੍ਹਾਂ ਨੇ ਜੋ ਉਨ੍ਹਾਂ ਨਵੇਂ ਬਣੇ ਵਿਧਾਇਕਾਂ, ਖਾਸ ਕਰਕੇ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਬਾਰੇ ਜੋ ਸ਼ਬਦ ਕਹੇ ਹਨ, ਉਹ ਮੰਦਭਾਗੇ ਹਨ। ਉਨ੍ਹਾਂ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਮੁਆਫੀ ਮੰਗਣ ਨਾਲ ਬੰਦਾ ਵੱਡਾ ਹੀ  ਹੁੰਦਾ ਹੈ। ਬਾਕੀ ਹੁਣ ਦੇਖਦੇ ਹਾਂ ਕਿ ਸੈਸ਼ਨ ਵਿਚ ਇਹ ਮੁੱਦਾ ਕਿਵੇਂ ਤੇ ਕੌਣ ਉਠਾਉਂਦਾ ਹੈ ਜਾਂ ਫਿਰ ਠੰਢੇ ਬਸਤੇ ਵਿਚ ਪੈਂਦਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News