ਸੇਵਾ ਕੇਂਦਰ ਝਬਾਲ ਦੇ ਕੋਲ 2 ਦਿਨਾਂ ਤੋਂ ਪਈ ਹੈ ਮ੍ਰਿਤਕ ਗਾਂ, ਕੁੱਤੇ ਨੋਚ-ਨੋਚ ਕੇ ਬਣਾ ਰਹੇ ਨੇ ਆਪਣਾ ਆਹਾਰ

Monday, Dec 04, 2017 - 05:48 PM (IST)

ਸੇਵਾ ਕੇਂਦਰ ਝਬਾਲ ਦੇ ਕੋਲ 2 ਦਿਨਾਂ ਤੋਂ ਪਈ ਹੈ ਮ੍ਰਿਤਕ ਗਾਂ, ਕੁੱਤੇ ਨੋਚ-ਨੋਚ ਕੇ ਬਣਾ ਰਹੇ ਨੇ ਆਪਣਾ ਆਹਾਰ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)-ਗੁਰਦੁਆਰਾ ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦੇ ਮੁੱਖ ਮਾਰਗ ਅਤੇ ਸੇਵਾ ਕੇਂਦਰ ਝਬਾਲ ਦੇ ਬਿਲਕੁਲ ਨਜ਼ਦੀਕ 2 ਦਿਨਾਂ ਤੋਂ ਪਈ ਮ੍ਰਿਤਕ ਗਾਂ ਨੂੰ ਕਿਸੇ ਵੱਲੋਂ ਚੁੱਕ ਕੇ ਨਾ ਦਫਨਾਉਣ ਕਾਰਨ ਜਿਥੇ ਉਸਦੇ ਗਲ-ਸੜ ਰਹੇ ਸਰੀਰ ਦੀ ਗੰਦੀ ਸੜਾਂਦ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਉਥੇ ਹੀ ਸੜਕ ਕਿਨਾਰੇ ਪਈ ਗਾਂ ਦੇ ਮ੍ਰਿਤਕ ਸਰੀਰ ਨੂੰ ਕੁੱਤੇ ਨੋਚ-ਨੋਚ ਕੇ ਆਪਣਾ ਆਹਾਰ ਬਣਾ ਰਹੇ ਹਨ। ਗੌਰਤਲਬ ਹੈ ਕਿ ਪਿੱਛਲੇ 2 ਦਿਨਾਂ ਤੋਂ ਉਕਤ ਸੇਵਾ ਕੇਂਦਰ ਦੇ ਨਜ਼ਦੀਕ ਇਕ ਅਵਾਰਾ ਗਾਂ ਮ੍ਰਿਤਕ ਹਾਲਤ 'ਚ ਪਈ ਹੈ ਜਦੋਂ ਕਿ ਸੇਵਾ ਕੇਂਦਰ ਜਿਥੇ ਰੋਜ਼ਾਨਾ ਦਰਜਨਾਂ ਲੋਕ ਆਪਣੇ ਕੰਮਾਂ ਲਈ ਆਂਉਦੇ ਹਨ, ਉਥੇ ਹੀ ਜਿਸ ਸੜਕ ਕਿਨਾਰੇ ਇਹ ਮਰੀ ਗਾਂ ਪਈ ਹੈ। ਉਹ ਰਸਤਾ ਇਤਿਹਾਸਿਕ ਗੁਰਦੁਆਰੇ ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦੇ ਅਸਥਾਨ ਵੀ ਸਸ਼ੋਭਿਤ ਹੋਣ ਕਰਕੇ ਸੈਂਕੜੇ ਸ਼ਰਧਾਲੂ ਵੀ ਇਸ ਮਾਰਗ ਤੋਂ ਲੰਘਦੇ ਹਨ ਅਤੇ ਗਾਂ ਦੇ ਮ੍ਰਿਤਕ ਸਰੀਰ 'ਚੋਂ ਨਿਕਲ ਰਹੀ ਗੰਦੀ ਸੜਾਂਦ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਸੜਕ ਕਿਨਾਰੇ ਪਈ ਮ੍ਰਿਤਕ ਗਾਂ ਨੂੰ ਚੁੱਕ ਕੇ ਦਫਨਾਉਣ ਦੀ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਸੜਕ ਕਿਨਾਰੇ ਪਈ ਮ੍ਰਿਤਕ ਗਾਂ ਦੇ ਗਲ-ਸੜ ਰਹੇ ਸਰੀਰ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੋ ਹੀ ਰਿਹਾ ਹੈ ਉਥੇ ਹੀ ਹਿੰਦੂ ਧਰਮ 'ਚ ਵਿਸ਼ੇਸ਼ ਸਥਾਨ ਰੱਖਦੀ ਗਊ ਧਨ ਦੀ ਹੋ ਰਹੀ ਬੇਕਦਰੀ ਹੋਣਾ ਵੀ ਠੀਕ ਨਹੀਂ ਹੈ।


Related News