ਹਰਚੋਵਾਲ ਦਾ ਸੇਵਾ ਕੇਂਦਰ ਬਣਿਆ ਦੁਬਿਧਾ ਕੇਂਦਰ

Sunday, Jul 29, 2018 - 04:28 AM (IST)

ਹਰਚੋਵਾਲ ਦਾ ਸੇਵਾ ਕੇਂਦਰ ਬਣਿਆ ਦੁਬਿਧਾ ਕੇਂਦਰ

 ਸ੍ਰੀ ਹਰਗੋਬਿੰਦਪੁਰ,   (ਬਾਬਾ, ਬੱਬੂ)-  ਹਰਚੋਵਾਲ  ਨਜ਼ਦੀਕ ਪੈਂਦੇ  50 ਤੋਂ 60 ਪਿੰਡ ਇਕ ਸੇਵਾ ਕੇਂਦਰ ’ਤੇ ਨਿਰਭਰ ਹਨ ਪਰ ਇਸ ਸੇਵਾ ਕੇਂਦਰ ਵਿਚ ਕੰਮ  ਠੀਕ ਢੰਗ ਨਾਲ ਨਹੀਂ ਹੋ ਰਿਹਾ। ਆਏ ਦਿਨ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਰਹਿੰਦੀ ਹੈ, ਜਿਸ ਕਾਰਨ ਸੇਵਾ ਕੇਂਦਰ ਤੋਂ ਦੁਖੀ ਲੋਕਾਂ ਨੇ ਸੇਵਾ ਕੇਂਦਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਦੀਆਂ ਦੇ ਨਾਇਬ ਤਹਿਸੀਲਦਾਰ ਨੂੰ ਵੀ ਸੂਚਿਤ ਕੀਤਾ ਗਿਆ। ਨਾਇਬ ਤਹਿਸੀਲਦਾਰ ਵੱਲੋਂ  ਹਰਚੋਵਾਲ ਦੇ ਪਟਵਾਰੀ ਰਜਿੰਦਰ ਸਿੰਘ ਨੂੰ ਮੌਕੇ ’ਤੇ ਤਫਤੀਸ਼ ਕਰਨ ਲਈ ਭੇਜਿਆ ਗਿਅਾ ਜਿਥੇ ਲੋਕਾਂ ਨੇ ਪਟਵਾਰੀ ਨੂੰ  ਪੂਰੇ ਮਾਮਲੇ ਬਾਰੇ ਸੂਚਨਾ ਦਿੱਤੀ। ਲੋਕਾਂ ਨੇ ਪ੍ਰਸ਼ਾਸਨ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਸੇਵਾ ਕੇਂਦਰ ਵਿਚ ਆਧਾਰ ਕਾਰਡ ਵੀ ਬਣਾਏ ਜਾਣ ਤੇ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਰੋਕਿਆ ਜਾਵੇ। ਉਕਤ ਲੋਕਾਂ ਨੇ ਸੇਵਾ ਕੇਂਦਰ ਵਿਚ ਲਾਈਟ ਬੰਦ ਹੋਣ ’ਤੇ ਜਨਰੇਟਰ ਨਾ ਚਲਾਉਣ ਬਾਰੇ ਪੁੱਛਿਆ ਤਾਂ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਕਿਹਾ ਕਿ ਇਹ ਜਨਰੇਟਰ ਪ੍ਰਾਈਵੇਟ ਹੈ ਤੇ ਇਸ ਦੇ ਮਾਲਕ ਨੇ ਇਸ ਵਿਚ ਤੇਲ ਨਹੀਂ ਪੁਅਾਇਆ।   ਨਾਇਬ ਤਹਿਸੀਲਦਾਰ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਪੈਰਵੀ ਰਜਿੰਦਰ ਸਿੰਘ ਪਟਵਾਰੀ ਕਰ ਨਗੇ, ਉਸ ਤੋਂ ਬਾਅਦ ਅਗਲੇਰੀ ਕਾਰਵਾਈ ਹੋਵੇਗੀ। 
 


Related News