ਸੇਵਾ ਕੇਂਦਰ ਜੰਡਿਆਲਾ ਗੁਰੂ ਪੁੱਜੇ ਇਕਧੜ ਤੇ ਦੋ ਸਿਰ ਵਾਲੇ ਭਰਾ ਸੋਹਣਾ-ਮੋਹਣਾ

Tuesday, Jul 12, 2022 - 10:22 AM (IST)

ਸੇਵਾ ਕੇਂਦਰ ਜੰਡਿਆਲਾ ਗੁਰੂ ਪੁੱਜੇ ਇਕਧੜ ਤੇ ਦੋ ਸਿਰ ਵਾਲੇ ਭਰਾ ਸੋਹਣਾ-ਮੋਹਣਾ

ਜੰਡਿਆਲਾ ਗੁਰੂ (ਸੁਰਿੰਦਰ/ਸਰਮਾ) - ਪਿੰਗਲਵਾੜਾ ਸੰਸਥਾ ਵਿਖੇ ਰਹਿ ਰਹੇ ਅਤੇ ਪਾਵਰਕਾਮ ਮੰਡਲ ਜੰਡਿਆਲਾ ਗੁਰੂ ਅਧੀਨ ਆਉਂਦੇ ਸਬ ਸਟੇਸ਼ਨ ਮਾਨਾਂਵਾਲਾ ਵਿਖੇ ਨੌਕਰੀ ਕਰ ਰਹੇ ਇਕਧੜ ਅਤੇ ਦੋ ਸਿਰ ਵਾਲੇ ਭਰਾ ਸੋਹਣਾ ਅਤੇ ਮੋਹਣਾ ਜੰਡਿਆਲਾ ਗੁਰੂ ਦੇ ਸੇਵਾ ਕੇਂਦਰ ਵਿਖੇ ਆਏ। ਉਹ ਇੱਥੇ ਸ਼ਾਇਦ ਜਨਮ ਸਰਟੀਫਿਕੇਟ, ਕਾਸਟ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਫਾਰਮ ਲੈਣ ਵਾਸਤੇ ਆਏ ਸਨ। ‘ਜਗ ਬਾਣੀ’ ਨਾਲ ਸੋਹਣਾ ਅਤੇ ਮੋਹਣਾ ਨੇ ਖੁਸ਼ੀ ਭਰੇ ਲਹਿਜ਼ੇ ਨਾਲ ਦੱਸਿਆ ਕਿ ਸਰਕਾਰ ਵਲੋਂ ਜਿਹੜੀ ਨੌਕਰੀ ਉਨ੍ਹਾਂ ਨੂੰ ਮਿਲੀ ਹੈ, ਉਸ ਨਾਲ ਉਹ ਬਹੁਤ ਖੁਸ਼ ਹਨ।


author

rajwinder kaur

Content Editor

Related News