ਆਵਾਰਾ ਪਸ਼ੂਆਂ ਦੀ ਸਮੱਸਿਆ ਬਣੀ ਗੰਭੀਰ ; ਪ੍ਰਸ਼ਾਸਨ ਦਾ ਨਹੀਂ ਹੈ ਧਿਆਨ

07/24/2017 6:50:27 AM

ਕਪੂਰਥਲਾ, (ਗੌਰਵ)- ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਦਿਨ-ਬ-ਦਿਨ ਵਧ ਰਹੀ ਹੈ, ਜਿਸ ਕਾਰਨ ਵਾਹਨ ਚਾਲਕ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬੇਸਹਾਰਾ ਪਸ਼ੂਆਂ ਦੇ ਸੜਕਾਂ 'ਤੇ ਖੁੱਲ੍ਹੇਆਮ ਘੁੰਮਣ ਨਾਲ ਇਹ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ, ਜੋ ਜਨਤਾ ਦੀ ਸੁਰੱਖਿਆ ਸਬੰਧੀ ਇਕ ਗੰਭੀਰ ਵਿਸ਼ਾ ਹੈ। ਆਵਾਰਾ ਪਸ਼ੂਆਂ ਦਾ ਹੁੜਦੰਗ ਸੁੰਨਸਾਨ ਖੇਤਰਾਂ 'ਚ ਦੇਖਣਯੋਗ ਹੁੰਦਾ ਹੈ। ਜਿਥੇ ਪੈਦਲ ਚਾਲਕਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਆਸਾਨੀ ਨਾਲ ਇਹ ਆਪਣਾ ਸ਼ਿਕਾਰ ਬਣਾ ਰਹੇ ਹਨ।
ਪੁਰਾਣੀ ਸਬਜ਼ੀ ਮੰਡੀ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ, ਪੰਜ ਮੰਦਰ ਦੇ ਸਾਹਮਣੇ, ਨਵੀਂ ਸਬਜ਼ੀ ਮੰਡੀ ਦੇ ਬਾਹਰ, ਨਵੀਂ ਦਾਣਾ ਮੰਡੀ ਦੇ ਨਜ਼ਦੀਕ, ਰੇਲਵੇ ਰੋਡ ਆਦਿ ਥਾਵਾਂ 'ਤੇ ਬੇਸਹਾਰਾ ਪਸ਼ੂਆਂ ਦਾ ਜਮਾਵੜਾ ਲੱਗਣਾ ਆਮ ਜਿਹੀ ਗੱਲ ਹੈ ਪ੍ਰੰਤੂ ਦੇਖਣਯੋਗ ਇਹ ਗੱਲ ਹੈ ਕਿ ਜ਼ਿਲਾ ਪ੍ਰਸ਼ਾਸਨ ਇਸ ਸਬੰਧੀ ਬਿਲਕੁਲ ਵੀ ਗੰਭੀਰ ਨਹੀਂ ਹੈ। ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਜਨਤਾ ਨੂੰ ਨਿਜਾਤ ਦਿਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸ਼ਹਿਰ ਵਾਸੀਆਂ ਦੀ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਜਲਦ ਤੋਂ ਜਲਦ ਹੱਲ ਕੱਢ ਕੇ ਜਨਤਾ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ। 


Related News