ਸ਼ਰਾਬ ਸਣੇ ਫੜੇ ਮੁਲਜ਼ਮ ਨੂੰ ਭੇਜਿਆ ਜੇਲ

Tuesday, Jun 26, 2018 - 12:08 AM (IST)

ਸ਼ਰਾਬ ਸਣੇ ਫੜੇ ਮੁਲਜ਼ਮ ਨੂੰ ਭੇਜਿਆ ਜੇਲ

ਕਾਠਗਡ਼੍ਹ, (ਰਾਜੇਸ਼)- ਬੀਤੇ ਦਿਨ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਦੇ ਮਾਮਲੇ ’ਚ ਕਾਠਗਡ਼੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਜੇਲ ਭੇਜ ਦਿੱਤਾ ਗਿਆ ਹੈ। 
ਏ.ਐੱਸ.ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬਲਾਚੌਰ-ਰੋਪਡ਼ ਹਾਈਵੇ ’ਤੇ ਕਾਠਗਡ਼੍ਹ ਮੌਡ਼ ਕੋਲ ਪੁਲਸ ਨੇ 96 ਹਜ਼ਾਰ ਮਿਲੀਲੀਟਰ ਸ਼ਰਾਬ ਇਕ ਕਾਰ ’ਚੋਂ ਬਰਾਮਦ ਕੀਤੀ ਸੀ। ਪੁਲਸ ਨੇ ਕਾਰ ਚਾਲਕ ਕੇਵਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਾਰਕੀ ਕਲਾਂ ਜ਼ਿਲਾ ਸਾਂਬਾ ਜੰਮੂ ਨੂੰ ਸ਼ਰਾਬ ਸਮੇਤ ਨੂੰ ਗ੍ਰਿਫ਼ਤਾਰ ਕਰ ਕੇ ਮਾਨਯੋਗ ਜੱਜ ਸਾਹਿਬ ਬਲਾਚੌਰ ਦੀ ਅਦਾਲਤ ਪੇਸ਼ ਕੀਤਾ, ਜਿਥੋਂ ਉਸਨੂੰ ਲੁਧਿਆਣਾ ਜੇਲ ਭੇਜ ਦਿੱਤਾ ਗਿਆ ਹੈ।


Related News