ਆਤਮ ਨਗਰ ''ਚ 114 ਤੇ ਸਾਹਨੇਵਾਲ ''ਚ 8 ਸੈਂਸਟਿਵ ਪੁਆਇੰਟ
Tuesday, May 07, 2019 - 03:01 PM (IST)
ਲੁਧਿਆਣਾ (ਰਿਸ਼ੀ) : ਲੋਕ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਕਮਿਸ਼ਨਰੇਟ ਪੁਲਸ ਵਲੋਂ ਕਮਰ ਕੱਸੀ ਜਾ ਰਹੀ ੈਹ ਤਾਂ ਜੋ ਸ਼ਾਂਤਮਈ ਮਾਹੌਲ ਬਰਕਰਾਰ ਰਹੇ। ਹੁਣ ਪੁਲਸ ਵਲੋਂ ਮਹਾਂਨਗਰ ਦੇ ਸੈਂਸਟਿਵ ਪੁਆਇੰਟ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿੱਥੇ ਲੜਾਈ-ਝਗੜਾ ਹੋ ਸਕਦਾ ਹੈ, ਜਿਨ੍ਹਾਂ ਦੀ ਸਕਿਓਰਿਟੀ ਦਾ ਸਪੈਸ਼ਲ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 8 ਹਲਕਿਆਂ ਦੀ ਗੱਲ ਕਰੀਏ ਤਾਂ ਕੁੱਲ 332 ਸੈਂਸਟਿਵ ਪੁਆਇੰਟ ਹਨ। ਇਨ੍ਹਾਂ 'ਚੋਂ ਹਲਕਾ ਆਤਮ ਨਗਰ 'ਚ 114 ਸੈਂਸਟਿਵ ਬੂਥ ਹਨ ਅਤੇ ਹਲਕਾ ਸਾਹਨੇਵਾਲ 'ਚ 8 ਸੈਂਸਟਿਵ ਬੂਥ ਹਨ। ਇਨ੍ਹਾਂ ਪੁਆਇੰਟਾਂ 'ਤੇ ਪੰਜਾਬ ਪੁਲਸ ਤੋਂ ਜ਼ਿਆਦਾ ਸੀ. ਆਰ. ਪੀ. ਐੱਫ. ਅਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਰਹੇਗੀ ਤਾਂ ਕਿ ਹਰ ਸਥਿਤੀ ਨੂੰ ਸੰਭਾਲਿਆ ਜਾ ਸਕੇ। ਪੁਲਸ ਮੁਤਾਬਕ ਕਿਸੇ ਵੀ ਕੀਮਤ 'ਤੇ ਸ਼ਹਿਰ ਦੇ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਸੈਂਸਟਿਵ ਪੁਆਇੰਟਾਂ 'ਤੇ ਫੋਰਸ ਦੀ ਗਿਣਤੀ ਜ਼ਿਆਦਾ ਰਹੇਗੀ।