ਪੰਜਾਬ ਤੋਂ ਸਨਸਨੀਖੇਜ਼ ਖ਼ਬਰ : ਕਾਲੀ ਗੱਡੀ ''ਚ ਲਾਸ਼ਾਂ ਦੇਖ ਕੰਬੇ ਲੋਕ, ਇਕੱਠਾ ਹੋ ਗਿਆ ਸਾਰਾ ਪਿੰਡ
Monday, Aug 11, 2025 - 10:11 AM (IST)

ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ) : ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਬੀਤੀ ਰਾਤ ਪਿੰਡ ਦੇ ਬਾਹਰਲੇ ਪਾਸੇ ਇੱਕ ਕਾਲੇ ਰੰਗ ਦੀ ਅਲਟੋ ਕਾਰ 'ਚ ਭੇਤਭਰੇ ਹਾਲਾਤ 'ਚ ਇੱਕ ਔਰਤ ਅਤੇ ਮਰਦ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਜਾਣਕਾਰੀ ਦਿੰਦੇ ਹੋਏ ਪਿੰਡ ਸਤਨੌਰ ਦੇ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਦੇ ਸਕੂਲ ਕੋਲ ਇੱਕ ਕਾਲੇ ਰੰਗ ਦੀ ਅਲਟੋ ਕਾਰ 'ਚ ਔਰਤ ਅਤੇ ਮਰਦ ਦੀਆਂ ਲਾਸ਼ਾਂ ਪਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ, ਆ ਗਿਆ ਲੰਬਾ WEEKEND
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਗੜ੍ਹਸ਼ੰਕਰ ਪੁਲਸ ਨੂੰ ਸੂਚਨਾ ਦਿੱਤੀ। ਇਸ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਗਗਨਦੀਪ ਸਿੰਘ ਸੇਖੋਂ ਐੱਸ. ਐੱਚ. ਓ. ਦੀ ਅਗਵਾਈ 'ਚ ਪੁਲਸ ਪਾਰਟੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਪਦਰਾਣਾ ਅਤੇ ਰਜਨੀ ਪਤਨੀ ਗਿਆਨ ਸਿੰਘ ਪਿੰਡ ਪਦਰਾਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਲਈ ਸਿੱਧੀ ਰੇਲਗੱਡੀ ਸ਼ੁਰੂ
ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਦੋਵੇਂ ਹੀ ਵਿਆਹੁਤਾ ਸਨ। ਥਾਣਾ ਗੜ੍ਹਸ਼ੰਕਰ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤਾ ਗਿਆ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8