ਜਲੰਧਰ ’ਚ ਘਰ ਅੰਦਰ ਵੜ ਕੇ ਕਤਲ ਕੀਤੀਆਂ ਮਾਂ-ਧੀ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ

Tuesday, Oct 17, 2023 - 06:35 PM (IST)

ਜਲੰਧਰ ’ਚ ਘਰ ਅੰਦਰ ਵੜ ਕੇ ਕਤਲ ਕੀਤੀਆਂ ਮਾਂ-ਧੀ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਪਤਾਰਾ ਇਲਾਕੇ ਵਿਚ ਪੈਂਦੇ ਪਿੰਡ ਨੰਗਲ ਸ਼ਾਮਾ ਦੀ ਕਲੋਨੀ ਅਮਰ ਨਗਰ ਵਿਚ ਦਿਨ ਦਿਹਾੜੇ ਹੋਏ ਮਾਂ-ਧੀ ਦੇ ਕਤਲ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਆਖਿਆ ਹੈ ਕਿ ਉਸ ਦੀ ਪਤਨੀ ਅਤੇ ਧੀ ਦਾ ਕਤਲ ਉਸ ਦੇ ਅਮਰੀਕਾ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਕਰਵਾਇਆ ਹੈ। ਮਾਮਲੇ ਦੀ ਜਾਂਚ ਕਰਨ ਲਈ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਵਿਜੇ ਕੰਵਰਪਾਲ ਨੇ ਦੱਸਿਆ ਕਿ ਅਮਨ ਇਨਕਲੇਵ ਵਿਚ ਜਗਤਾਰ ਸਿੰਘ ਆਪਣੀ ਧੀ ਅਤੇ ਪਤਨੀ ਨਾਲ ਰਹਿੰਦਾ ਸੀ। ਜਗਤਾਰ ਸਿੰਘ ਦੀ ਧੀ ਦਾ ਪਤੀ ਜਸਪ੍ਰੀਤ ਸਿੰਘ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ। ਜਿਸ ਨੇ ਕੁੱਝ ਲੋਕਾਂ ਨੂੰ ਸੁਪਾਰੀ ਦੇ ਕੇ ਪਤਨੀ ਅਤੇ ਸੱਸ ਦਾ ਗੋਲ਼ੀਆਂ ਮਾਰ ਕੇ ਕਤਲ ਕਰਵਾਇਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਹਮਲਾ ਕਰਨ ਆਏ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ। ਗੁਰਪ੍ਰੀਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਘਰ ’ਚ ਵੜ ਕੇ ਮਾਂ-ਧੀ ਨੂੰ ਗੋਲ਼ੀਆਂ ਨਾਲ ਭੁੰਨਿਆ

ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਜੋ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਨੇ ਘਰ ਅੰਦਰ ਦਾਖਲ ਹੋ ਕੇ ਰਣਜੀਤ ਕੌਰ ਅਤੇ ਉਸ ਦੀ ਧੀ ਗੁਰਪ੍ਰੀਤ ਕੌਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇੱਥੇ ਹੀ ਬਸ ਨਹੀਂ ਕਾਤਲਾਂ ਨੇ ਰਣਜੀਤ ਕੌਰ ਦੀ ਲਾਸ਼ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪੁਲਸ ਨੇ ਅੱਧ ਸੜੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News