ਸਿਵਲ ਹਸਪਤਾਲ ’ਚੋਂ 15 ਦਿਨਾਂ ਦੀ ਬੱਚੀ ਗਾਇਬ ਹੋਣ ਨਾਲ ਫੈਲੀ ਸਨਸਨੀ

Saturday, Nov 06, 2021 - 07:56 PM (IST)

ਸਿਵਲ ਹਸਪਤਾਲ ’ਚੋਂ 15 ਦਿਨਾਂ ਦੀ ਬੱਚੀ ਗਾਇਬ ਹੋਣ ਨਾਲ ਫੈਲੀ ਸਨਸਨੀ

ਲੁਧਿਆਣਾ (ਰਾਜ)-ਸਿਵਲ ਹਸਪਤਾਲ ਦੇ ‘ਮਦਰ ਐਂਡ ਚਾਈਲਡ ਵਾਰਡ’ ’ਚੋਂ 15 ਦਿਨਾਂ ਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ। ਘਟਨਾ ਦੇ ਸਮੇਂ ਬੱਚੀ ਦੀ ਮਾਂ ਸੁੱਤੀ ਹੋਈ ਸੀ। ਇਸੇ ਦੌਰਾਨ ਕੋਈ ਅਣਪਛਾਤੀ ਔਰਤ ਆਈ ਤੇ ਬੱਚੀ ਨੂੰ ਚੁੱਕ ਕੇ ਲੈ ਗਈ। ਬੱਚੀ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਸੂਚਨਾ ਮਿਲਣ ’ਤੇ ਏ. ਸੀ. ਪੀ. ਸੈਂਟਰਲ ਥਾਣਾ ਡਵੀਜ਼ਨ ਨੰਬਰ 2 ਅਤੇ ਸਿਵਲ ਹਸਪਤਾਲ ਚੌਕੀ ਦੀ ਪੁਲਸ ਪਹੁੰਚ ਗਈ। ਪੁਲਸ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ। ਪੁਲਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਬੱਚੀ ਨੂੰ ਚੁੱਕ ਕੇ ਲਿਜਾਣ ਵਾਲੀ ਔਰਤ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : AG ਦਿਓਲ ਵੱਲੋਂ ਸਿੱਧੂ ’ਤੇ ਸ਼ਬਦੀ ਹਮਲੇ ਮਗਰੋਂ ਭਾਜਪਾ ਆਗੂ ਤਰੁਣ ਚੁੱਘ ਦਾ ਆਇਆ ਵੱਡਾ ਬਿਆਨ


author

Manoj

Content Editor

Related News