ਕਾਂਗਰਸ ਦੇ ਇਸ਼ਾਰੇ ''ਤੇ ਪੁਲਸ ਕਰ ਰਹੀ ਹੈ ਅਕਾਲੀਆਂ ਨੂੰ ਪਰੇਸ਼ਾਨ: ਨੀਲਾ ਮਹਿਲ
Tuesday, Dec 12, 2017 - 02:41 PM (IST)

ਜਲੰਧਰ (ਬੁਲੰਦ)— ਅਕਾਲੀ ਦਲ ਦੇ ਸੀਨੀਅਰ ਨੇਤਾ ਬਲਜੀਤ ਸਿੰਘ ਨੀਲਾ ਮਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਕਾਲੀ ਦਲ ਨੇ 10 ਸਾਲ ਲਗਾਤਾਰ ਪੰਜਾਬ ਵਿਚ ਸਰਕਾਰ ਚਲਾਈ ਹੈ ਪਰ ਕਦੇ ਕਿਸੇ ਹੋਰ ਪਾਰਟੀ ਦੇ ਵਰਕਰਾਂ ਜਾਂ ਨੇਤਾਵਾਂ 'ਤੇ ਪੁਲਸ ਰਾਹੀਂ ਝੂਠੇ ਕੇਸ ਨਹੀਂ ਪੁਆਏ ਪਰ ਕਾਂਗਰਸ ਸਰਕਾਰ ਆਉਂਦੇ ਹੀ ਪੰਜਾਬ ਪੁਲਸ 'ਤੇ ਸਰਕਾਰ ਦਬਾਅ ਪਾ ਕੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀ ਹੈ। ਨੀਲਾ ਮਹਿਲ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਵਿਚ ਆਪਣੀ ਵਿਧਾਨ ਸਭਾ ਚੋਣ ਰੈਲੀਆਂ ਵਿਚ ਵਾਅਦਾ ਕੀਤਾ ਸੀ ਕਿ ਉਹ ਅਕਾਲੀਆਂ 'ਤੇ ਝੂਠੇ ਪਰਚੇ ਨਹੀਂ ਪਾਉਣਗੇ ਪਰ ਲੱਗਦਾ ਹੈ ਕਿ ਬਾਕੀ ਵਾਅਦਿਆਂ ਦੀ ਤਰ੍ਹਾਂ ਕੈਪਟਨ ਇਹ ਵਾਅਦਾ ਵੀ ਭੁੱਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਪੁਲਸ ਨੇ ਕਾਂਗਰਸ ਦੇ ਦਬਾਅ ਵਿਚ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਤੰਗ ਕਰਨਾ ਬੰਦ ਨਾ ਕੀਤਾ ਤਾਂ ਇਸ ਦੇ ਵਿਰੁੱਧ ਮਜਬੂਰ ਹੋ ਕੇ ਅਕਾਲੀ ਦਲ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।