ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਕਪੂਰ ਦਾ ਹੋਇਆ ਦਿਹਾਂਤ, ਪੱਤਰਕਾਰ ਭਾਈਚਾਰਾ ਅਤੇ ਇਲਾਕੇ ''ਚ ਸੋਗ ਦੀ ਲਹਿਰ

9/19/2020 3:47:39 PM

ਨਾਭਾ (ਖੁਰਾਣਾ/ਭੂਪਾ): ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਰੋਜ਼ਾਨਾ ਹੀ ਹਜ਼ਾਰਾਂ ਕੀਮਤੀ ਜਾਨਾਂ ਜਾ ਰਹੀਆ ਹਨ। ਜਿਸ 'ਚ ਆਪਣਾ ਫਰਜ਼ ਨਿਭਾਉਣ ਵਾਲੇ ਕੋਰੋਨਾ ਯੋਧਾ ਵਿੱਚ ਸ਼ਾਮਲ ਹਨ। ਨਾਭਾ ਤੋਂ ਪਿਛਲੇ 35 ਸਾਲ ਤੋਂ ਪੱਤਰਕਾਰੀ ਰਾਹੀ ਸੇਵਾ ਨਿਭਾ ਰਹੇ ਰਾਜਿੰਦਰ ਸਿੰਘ ਕਪੂਰ ਸ਼ੁੱਕਰਵਾਰ ਨੂੰ ਕੋਰੋਨਾ ਹੱਥੋਂ ਜੰਗ ਹਾਰ ਗਏ।

ਇਹ ਵੀ ਪੜ੍ਹੋ:  ਦੋ ਪੁੱਤਰਾਂ ਦੀ ਮੋਤ ਤੋਂ ਬਾਅਦ ਬੇਸਹਾਰਾ ਹੋਇਆ ਬਜ਼ੁਰਗ ਜੋੜਾ, ਫ਼ਰਿਸ਼ਤਾ ਬਣ ਬਹੁੜੇ ਡਾ.ਓਬਰਾਏ

ਰਾਜਿੰਦਰ ਸਿੰਘ ਕਪੂਰ ਕਾਫ਼ੀ ਬਜ਼ਰੁਗ ਹੋਣ ਦੇ ਬਾਵਜੂਦ ਕੋਰੋਨਾ ਸਮੇਂ ਦੌਰਾਨ ਫੀਲਡ 'ਚ ਆਪਣਾ ਫਰਜ਼ ਨਿਭਾਉਂਦੇ ਰਹੇ। ਜੋ ਕੁਝ ਦਿਨ ਪਹਿਲਾਂ ਹੀ ਉਹ ਪਾਉਂਟਾ ਸਾਹਿਬ ਆਪਣੇ ਸਪੁੱਤਰ ਕੋਲ ਮਿਲਣ ਗਏ ਸਨ, ਜਿੱਥੇ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਕੁਰਕਸ਼ੇਤਰ ਰੈਫਰ ਕੀਤੇ ਗਏ ਅਤੇ ਉਥੇ ਉਹ ਇਸ ਫਾਨੀ ਨੂੰ ਅਲਵਿਦਾ ਕਹਿ ਦਿੱਤਾ। ਜੋ ਕਿ ਦੋ ਨਿੱਜੀ ਅਦਾਰੇ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣਾ ਹਫਤਾਵਾਰੀ ਅਖ਼ਬਾਰ ਵੀ ਕੱਢ ਰਹੇ ਸਨ। ਅਚਾਨਕ ਹੋਈ ਇਸ ਮੌਤ ਤੋਂ ਬਾਅਦ ਪੂਰੇ ਪੱਤਰਕਾਰ ਭਾਈਚਾਰੇ ਅਤੇ ਇਲਾਕੇ 'ਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਵਲੋਂ ਕੀਤੇ ਸਹਿਯੋਗ ਤਹਿਤ ਰਾਜਿੰਦਰ ਸਿੰਘ ਕਪੂਰ ਦੀ ਮ੍ਰਿਤਕ ਦੇਹ ਕੁਰਕਸ਼ੇਤਰ ਤੋਂ ਨਾਭਾ ਲਿਆਉਂਦਾ ਗਿਆ ਜਿੱਥੇ ਸਿਹਤ ਵਿਭਾਗ ਦੀ ਟੀਮ ਦੀ ਦੇਖ ਰੇਖ ਹੇਠ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ 'ਚ ਸਮੂਹ ਪੱਤਰਕਾਰ ਭਾਈਚਾਰਾ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾ ਵੱਲੋਂ ਦੁੱਖ ਜ਼ਾਹਿਰ ਕੀਤਾ ਗਿਆ।

ਇਹ ਵੀ ਪੜ੍ਹੋ: ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ


Shyna

Content Editor Shyna