ਜਲੰਧਰ ਵਿਖੇ ਸੀਨੀਅਰ ਪੱਤਰਕਾਰ ਮੋਹਿੰਦਰ ਸਿੰਘ ਚਾਵਲਾ ਦਾ ਦਿਹਾਂਤ
Friday, Nov 18, 2022 - 12:08 PM (IST)
ਜਲੰਧਰ– ਜਲੰਧਰ ਤੋਂ ਦੁਖ਼ਭਰੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਸੀਨੀਅਰ ਪੱਤਰਕਾਰ ਮੋਹਿੰਦਰ ਸਿੰਘ ਚਾਵਲਾ ਦਾ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਮਿਲੀ ਹੈ। ਉਹ ਪਿਛਲੇ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅੱਜ ਸਵੇਰੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਚਾਵਲਾ ਕਾਫ਼ੀ ਲੰਬੇ ਸਮੇਂ ਤੋਂ 'ਪੰਜਾਬ ਕੇਸਰੀ', 'ਜਗ ਬਾਣੀ' ਪਰਿਵਾਰ ਨਾਲ ਜੁੜੇ ਰਹੇ ਹਨ।
