ਅਬੋਹਰ ਤੋਂ ਪੰਜਾਬ ਕੇਸਰੀ ਸਮੂਹ ਦੇ ਸੀਨੀਅਰ ਪੱਤਰਕਾਰ ਕਾਂਤੀ ਭਾਰਦਵਾਜ ਦਾ ਦਿਹਾਂਤ

Sunday, Apr 12, 2020 - 10:54 AM (IST)

ਅਬੋਹਰ ਤੋਂ ਪੰਜਾਬ ਕੇਸਰੀ ਸਮੂਹ ਦੇ ਸੀਨੀਅਰ ਪੱਤਰਕਾਰ ਕਾਂਤੀ ਭਾਰਦਵਾਜ ਦਾ ਦਿਹਾਂਤ

ਜਲਾਲਾਬਾਦ (ਸੇਤੀਆ) - ਅਬੋਹਰ ਤੋਂ ਪੰਜਾਬ ਕੇਸਰੀ ਸਮੂਹ ਦੇ ਸੀਨੀਅਰ ਪੱਤਰਕਾਰ ਕਾਂਤੀ ਭਾਰਦਵਾਜ ਦਾ ਐਤਵਾਰ ਤੜਕਸਾਰ ਸਿਵਿਲ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਤੀ ਭਾਰਦਵਾਜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕੇਸਰੀ ਸਮੂਹ ਨਾਲ ਜੁੜੇ ਹੋਏ ਸਨ। ਕਾਂਤੀ ਭਾਰਦਵਾਜ ਦਿਲ ਦੀ ਬੀਮਾਰੀ ਤੋਂ ਪੀੜਤ ਸਨ, ਜਿਸ ਕਰਕੇ ਉਹ ਇਲਾਜ ਦੇ ਲਈ ਬਠਿੰਡਾ ਦੇ ਆਦੇਸ਼ ਹਸਪਤਾਲ ਦਾਖਲ ਸਨ। ਉਕਤ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਹ ਵਾਪਸ ਠੀਕ ਹੋ ਕੇ ਘਰ ਆ ਗਏ ਸਨ ਪਰ ਤੜਕਸਾਰ ਕਰੀਬ 3 ਵਜੇ ਉਨ੍ਹਾਂ ਨੂੰ ਮੁੜ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅੱਜ 11 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਵਿਚ ਹੋਵੇਗਾ। ਜਲਾਲਾਬਾਦ ਫਾਜ਼ਿਲਕਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਦੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

rajwinder kaur

Content Editor

Related News