ਸੀਨੀਅਰ ਅਕਾਲੀ ਆਗੂ ਦੀ ਮੌਤ ਦਾ ਮਾਮਲਾ, ਟੈਂਕੀ ਤੋਂ ਛਾਲ ਮਾਰ ਕੀਤੀ ਸੀ ਖ਼ੁਦਕੁਸ਼ੀ

Wednesday, May 05, 2021 - 09:10 AM (IST)

ਰਾਏਕੋਟ (ਭੱਲਾ) : ਨੇੜਲੇ ਪਿੰਡ ਕਾਲਸਾਂ ਦੇ ਸੀਨੀਅਰ ਅਕਾਲੀ ਆਗੂ ਤੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਦੇਵ ਸਿੰਘ ਕਾਲਸਾਂ (80) ਵੱਲੋਂ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜੱਥੇਦਾਰ ਗੁਰਦੇਵ ਸਿੰਘ ਬੀਤੀ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਏ ਸਨ। ਸੈਰ ਤੋਂ ਵਾਪਸੀ ’ਤੇ ਪਾਣੀ ਵਾਲੀ ਟੈਂਕੀ ’ਤੇ ਚਲੇ ਗਏ ਅਤੇ ਨਾਲ ਦੇ ਵਿਅਕਤੀ ਘਰਾਂ ਨੂੰ ਵਾਪਸ ਆ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ 10 ਮਈ ਤੋਂ ਛੁੱਟੀਆਂ, ਇਸ ਸਟਾਫ਼ ਦੀ ਲੱਗੇਗੀ ਡਿਊਟੀ

ਪਿੰਡ ਵਾਸੀਆਂ ਨੂੰ ਕੁੱਝ ਚਿਰ ਬਾਅਦ ਪਤਾ ਲੱਗਾ ਕਿ ਜੱਥੇਦਾਰ ਕਾਲਸਾਂ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਰਾਏਕੋਟ ਦੇ ਐੱਸ .ਐੱਚ. ਓ. ਅਜੈਬ ਸਿੰਘ ਤੇ ਚੌਂਕੀ ਇੰਚਾਰਜ ਜਲਾਲਦੀਵਾਲ ਗੁਰਸੇਵਕ ਸਿੰਘ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ।

ਇਹ ਵੀ ਪੜ੍ਹੋ : 'ਕੋਰੋਨਾ' ਦੇ ਖ਼ੌਫ਼ਨਾਕ ਤਾਂਡਵ ਦੀਆਂ ਦਰਦ ਭਰੀਆਂ ਤਸਵੀਰਾਂ, ਮਰੇ ਜੀਆਂ ਦੇ ਫੁੱਲ ਪਾਉਣ ਲਈ ਵੀ ਕਰਨੀ ਪੈ ਰਹੀ ਉਡੀਕ

ਐੱਸ. ਐੱਚ. ਓ. ਅਜੈਬ ਸਿੰਘ ਦੱਸਿਆ ਕਿ ਖ਼ੁਦਕੁਸ਼ੀ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਨੂੰਹ ਹਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਤੱਥ ਸਾਹਮਣੇ ਆਵੇਗਾ, ਉਸ ਨੇ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News