ਕਬੱਡੀ ਦੇ ਮੈਦਾਨ 'ਚ ਨਵਜੋਤ ਸਿੱਧੂ ਨੂੰ ਪਈਆਂ Selfie ਦੀਆਂ 'ਰੇਡਾਂ'

Monday, Jan 20, 2020 - 01:52 AM (IST)

ਕਬੱਡੀ ਦੇ ਮੈਦਾਨ 'ਚ ਨਵਜੋਤ ਸਿੱਧੂ ਨੂੰ ਪਈਆਂ Selfie ਦੀਆਂ 'ਰੇਡਾਂ'

ਅੰਮ੍ਰਿਤਸਰ (ਬਿਊਰੋ)- ਸਿਆਸੀ ਕਬੱਡੀ ਤੋਂ ਚਾਹੇ ਨਵਜੋਤ ਸਿੰਘ ਸਿੱਧੂ ਦੂਰ ਹਨ ਪਰ ਕਬੱਡੀ ਮੁਕਾਬਲੇ ਦੇਖਣ ਦੇ ਸ਼ੌਕੀਨ ਨੇ ਸਿੱਧੂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਕਬੱਡੀ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਥੇ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਹੜ੍ਹ ਆ ਗਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਪਰ ਜਗ ਬਾਣੀ ਦੇ ਕੈਮਰੇ ਨੇ ਉਨ੍ਹਾਂ ਤੋਂ ਨਜ਼ਰ ਨਹੀਂ ਚੁੱਕੀ। ਸਟੇਜ 'ਤੇ ਪਹੁੰਚੇ ਸਿੱਧੂ ਨੂੰ ਸਭ ਤੋਂ ਮਾਨ-ਸਨਮਾਨ ਤਾਂ ਮਿਲਿਆ ਹੈ ਸਗੋਂ ਨਾਲ ਦੀ ਨਾਲ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਕੇ ਉਨ੍ਹਾਂ ਨੇ ਮੈਚ ਦਾ ਅਨੰਦ ਵੀ ਮਾਣਿਆ। ਇਸ ਦੌਰਾਨ ਸਿੱਧੂ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਮਿਲੇ ਤੇ ਸ਼ਾਬਾਸ਼ੀ ਦਿੱਤੀ। ਸਿੱਧੂ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਤੇ ਤਸਵੀਰਾਂ ਖਿਚਵਾਈਆਂ। ਆਪਣੇ ਇਲਾਕੇ ਦੇ ਲੋਕਾਂ ਤੇ ਵਰਕਰਾਂ ਨਾਲ ਸਿੱਧੂ ਨੇ ਮੇਲ-ਜੋਲ ਘੱਟ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਕਦੋ ਨਵਜੋਤ ਸਿੰਘ ਸਿੱਧੂ ਆਪਣੀ ਚੁੱਪੀ ਤੋੜਨਗੇ, ਤੇ ਬੋਲਣਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਤੇ ਸਿਆਸਤ ਬਾਰੇ।


author

Sunny Mehra

Content Editor

Related News