ਸੈਲਫੀ ਲੈਂਦੀਆਂ ਨਹਿਰ ''ਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਭੱਜੀਆਂ ਕੁੜੀਆਂ ਪੁਲਸ ਨੇ ਕੀਤੀਆਂ ਬਰਾਮਦ

Tuesday, Jul 18, 2017 - 01:37 PM (IST)

ਸੈਲਫੀ ਲੈਂਦੀਆਂ ਨਹਿਰ ''ਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਭੱਜੀਆਂ ਕੁੜੀਆਂ ਪੁਲਸ ਨੇ ਕੀਤੀਆਂ ਬਰਾਮਦ

ਅੰਮ੍ਰਤਿਸਰ\ਗੁਰਦਾਸਪੁਰ ( ਗੁਰਪ੍ਰੀਤ ਚਾਵਲਾ) : ਬੀਤੀ 14 ਜੁਲਾਈ ਨੂੰ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਸੜਕ 'ਤੇ ਸਠਿਆਲੀ ਨਹਿਰ 'ਤੇ ਸੈਲਫੀ ਲੈਂਦਿਆਂ ਨਹਿਰ ਵਿਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਫਰਾਰ ਹੋਈਆਂ ਕੁੜੀਆਂ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣਾ ਚੰਗਾ ਭਵਿੱਖ ਬਣਾਉਣ ਦੇ ਚੱਲਦੇ ਉਕਤ ਲੜਕੀਆਂ ਪਹਿਲਾਂ ਚੰਡੀਗੜ੍ਹ ਅਤੇ ਬਾਅਦ ਵਿਚ ਮੁੰਬਈ ਚਲੀਆਂ ਗਈਆਂ ਸਨ, ਜਿਥੇ ਪੈਸੇ ਖਤਮ ਹੋਣ ਉਪਰੰਤ ਇਹ ਦੋਵੇਂ ਆਪਣਾ ਮੋਬਾਇਲ ਵੇਚ ਕੇ ਮੁੜ ਅੰਮ੍ਰਿਤਸਰ ਆ ਗਈਆਂ, ਜਿੱਥੇ ਅੰਮ੍ਰਿਤਸਰ ਪੁਲਸ ਨੇ ਦੋਵਾਂ ਹਿਰਾਸਤ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੋਵਾਂ ਨੂੰ ਪਰਿਵਾਰਕ ਮੈਂਬਰਾਂ ਸੁਪਰਦ ਕਰਨ ਜਾ ਰਹੀ ਹੈ।


Related News