ਸਿੱਖ ਗੁਰਦੁਆਰਾ ਬਿੱਲ ''ਤੇ ਪਰਮਜੀਤ ਸਿੰਘ ਰਾਣੂੰ ਦਾ ਬਿਆਨ ਆਇਆ ਸਾਹਮਣੇ

04/30/2016 12:06:08 PM

ਅੰਮ੍ਰਿਤਸਰ :ਸਿੱਖ ਗੁਰਦੁਆਰਾ ਬਿੱਲ ਦੇ ਲੋਕ ਸਭਾ ''ਚ ਪਾਸ ਹੋਣ ਤੋਂ ਬਾਅਦ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂੰ ਨੇ ਕਿਹਾ ਹੈ 2016 ਦਾ ਸਿੱਖ ਗੁਰਦੁਆਰਾ ਬਿੱਲ ਇਕ ਫਿਰਕੂ ਬਿੱਲ ਹੈ, ਜੋ ਕਿ ਆਰ. ਐੱਸ. ਐੱਸ. ਦੇ ਏਜੰਡੇ ਦਾ ਇਕ ਹਿੱਸਾ ਹੈ, ਜਿਸ ''ਚ ਵੋਟ ਪਾਉਣ ਦੇ ਹੱਕ ''ਤੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਵੰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸਹਿਣਸ਼ੀਲਤਾ ਦੀ ਇਕ ਸਪੱਸ਼ਟ ਉਦਾਹਰਨ ਹੈ। 
ਰਾਣੂੰ ਨੇ ਕਿਹਾ ਕਿ ਇਸ ਗੱਲ ਦਾ ਜਾਣਬੁੱਝ ਕੇ ਪ੍ਰਚਾਰ ਕੀਤਾ ਗਿਆ ਕਿ ਸਹਿਜਧਾਰੀ ਸਿੱਖ ਅਸਲ ਸਿੱਖ ਨਹੀਂ ਹੁੰਦੇ, ਜਦੋਂ ਕਿ ਸਿੱਖ ਗੁਰਦੁਆਰਾ ਐਕਟ-1925 ਦੀ ਧਾਰਾ-2 (10 ਏ) ''ਚ ਇਕ ਸਿੱਖ ਦੀ ਪਰਿਭਾਸ਼ਾ ਮੁਤਾਬਕ ਅਜੇ ਵੀ ਸਹਿਜਧਾਰੀ ਸਿੱਖ ਇਸ ''ਚ ਸ਼ਾਮਲ ਹਨ।ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਬਿੱਲ ''ਚ ਸੋਧ ਸਿਰਫ ਸਹਿਜਧਾਰੀ ਸਿੱਖਾਂ ਨੂੰ ਵੋਟ ਦੇ ਹੱਕ ਤੋਂ ਦੂਰ ਰੱਖਣ ਦੇ ਮਨੋਰਥ ਨਾਲ ਕੀਤੀ ਗਈ ਹੈ। 
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਿੱਖ ਆਗੂ ਮੀਡੀਆ ''ਚ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਨ ਕਿ ਸਿੱਖ ਗੁਰਦੁਆਰਾ ਬਿੱਲ ''ਚ ਇਹ ਸੋਧ ਇਸ ਲਈ ਕੀਤੀ ਗਈ ਹੈ ਤਾਂ ਜੋ ਗੈਰ ਸਿੱਖਾਂ ਨੂੰ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਦੂਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸੋਧ ਬੇਤੁਕੀ ਹੈ ਕਿਉਂਕਿ ਸਿੱਖ ਗੁਰਦੁਆਰਾ ਐਕਟ-1925 ''ਚ ਧਾਰਾ-45 ''ਚ ਕਿਹਾ ਗਿਆ ਹੈ ਕਿ ਸਿਰਫ ਅੰਮ੍ਰਿਤਧਾਰੀ ਸਿੱਖਾਂ ਨੂੰ ਵੋਟ ਲੜਨ ਦਾ ਹੱਕ ਹੈ। 
ਉਨ੍ਹਾਂ ਕਿਹਾ ਕਿ 1944 ਤੋਂ ਅਜੇ ਤੱਕ ਕੋਈ ਵੀ ਅਜਿਹੀ ਮਿਸਾਲ ਸਾਹਮਣੇ ਨਹੀਂ ਆਈ, ਜਦੋਂ ਕਿਸੇ ਗੈਰ ਸਿੱਖ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਅਖੀਰ ''ਚ ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਕਈ ਖਤਰਨਾਕ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਇਹ ਬਿੱਲ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ''ਚ ਉਸ ਸਮੇਂ ਨਫਰਤ ਅਤੇ ਉਲਝਣ ਪੈਦਾ ਕਰ ਦੇਵੇਗਾ, ਜਦੋਂ ਇਕ ਘਰ ''ਚ ਪਿਤਾ ਤਾਂ ਵੋਟ ਪਾਉਣ ਦੇ ਯੋਗ ਹੋਵੇਗਾ ਪੁੱਤਰ ਨੂੰ ਇਸ ਦਾ ਹੱਕ ਨਹੀਂ ਹੋਵੇਗਾ। 

Babita Marhas

News Editor

Related News