ਅੱਜ ਭਾਰਤ ਭਰ ''ਚ ਮਨਾਇਆ ਜਾਵੇਗਾ ''ਸਰਜੀਕਲ ਸਟਰਾਈਕ'' ਦਿਵਸ (ਪੜ੍ਹੋ 29 ਸਤੰਬਰ ਦੀਆਂ ਖਾਸ ਖਬਰਾਂ)
Saturday, Sep 29, 2018 - 03:05 AM (IST)

ਜਲੰਧਰ— 29 ਸਤੰਬਰ ਨੂੰ 2 ਵਰ੍ਹੇ ਪਹਿਲਾਂ ਭਾਰਤ ਵਲੋਂ ਪਾਕਿਸਤਾਨੀ ਅੱਤਵਾਦ ਖਿਲਾਫ ਕੀਤੀ ਗਈ ਸਰਜੀਕਲ ਸਟਰਾਈਕ ਨੂੰ ਅੱਜ ਪੂਰਾ ਦੇਸ਼ 'ਪ੍ਰਾਕਰਮ ਉਤਸਵ' ਵਜੋਂ ਮਨਾਵੇਗਾ। ਸਰਜੀਕਲ ਸਟਰਾਈਕ ਦੀ ਦੂਜੀ ਵਰ੍ਹੇਗੰਢ ਨੂੰ ਯੂ. ਜੀ. ਸੀ ਨੇ ਸਾਰੇ ਕਾਲਜਾਂ 'ਚ ਮਨਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਇਸ ਦਿਨ ਸੰਬੰਧੀ ਭਾਰਤੀ ਫੌਜਾਂ ਵੀ ਸਮਾਗਮ ਕਰਵਾਉਣਗੀਆਂ।
ਵਰਲਡ ਹਾਰਟ ਡੇਅ
29 ਸਤੰਬਰ ਨੂੰ ਵਰਲਡ ਹਾਰਟ ਡੇਅ ਹੈ। ਇਸ ਦਿਨ ਦਾ ਸਾਡੀ ਜ਼ਿੰਦਗੀ 'ਚ ਕੋਈ ਮਹੱਤਵ ਨਹੀਂ ਹੈ। ਮਨੁੱੱਖੀ ਸਰੀਰ 'ਚ ਦਿਲ ਹੈ ਤਾਂ ਜਾਨ ਹੈ। ਲੋਕਾਂ ਨੂੰ ਦਿਲ ਦੇ ਰੋਗਾਂ ਤੋਂ ਬਚਾਉਣ ਲਈ ਤੇ ਜਾਗਰੂਕਤਾ ਪੈਦਾ ਕਰਨ ਲਈ ਦੁਨੀਆ ਭਰ 'ਚ ਹਾਰਟ ਡੇਅ ਮਨਾਇਆ ਜਾਂਦਾ ਹੈ।
ਇਸ਼ਾਂਤ ਸ਼ਰਮਾ ਤੇ ਅਸ਼ਵਿਨ ਦਾ ਫਿਟਨੈੱਸ ਟੈਸਟ
ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਸ਼ਨੀਵਾਰ ਨੂੰ ਫਿਟਨੈੱਸ ਟੈਸਟ 'ਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਚੋਣਕਾਰ ਚਾਰ ਅਕਤੂਬਰ ਤੋਂ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਉਨ੍ਹਾਂ ਦੀ ਉਪਲੱਬਧਤਾ 'ਤੇ ਫੈਸਲਾ ਕਰਨਗੇ।
ਮੋਦੀ ਹੋਣਗੇ ਕੇਂਦਰੀ ਯੋਜਨਾਵਾਂ ਦੇ ਲਾਭਪਾਤਰਾਂ ਨਾਲ ਰੂ-ਬ-ਰੂ
ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਦੇ ਚੋਣਵੇਂ ਪੰਜ ਜ਼ਿਲਿਆਂ ਦੇ ਕੇਂਦਰੀ ਯੋਜਨਾਵਾਂ ਦੇ ਲਾਭਪਾਤਰਾਂ ਨਾਲ ਰੂ-ਬ-ਰੂ ਹੋਣਗੇ। ਪ੍ਰਧਾਨ ਮੰਤਰੀ ਵੀਡੀਓ ਕਾਨਫ੍ਰੰਸਿੰਗ ਰਾਹੀਂ ਰਾਹੀਂ ਸ਼ਾਮ ਕਰੀਬ ਸਾਢੇ ਚਾਰ ਵਜੇ ਤੋਂ ਲਾਭਪਾਤਰਾਂ ਨਾਲ ਗੱਲ ਕਰਨਗੇ। ਇਸ ਦੌਰਾਨ ਸੰਸਦ ਮੈਂਬਰ, ਪੰਜ ਵਿਧਾਇਕ, ਸਾਰੇ ਅਹੁਦਾ ਅਧਿਕਾਰੀ ਤੇ ਕਰੀਬ 1000 ਲਾਭਪਾਤਰ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਦੇ ਪੰਜ ਜ਼ਿਲਿਆਂ 'ਚ ਬਸਤੀ (ਉੱਤਰ ਪ੍ਰਦੇਸ਼), ਬਿਲਾਸਪੁਰ (ਛੱਤੀਸਗੜ੍ਹ), ਧਨਬਾਦ (ਝਾਰਖੰਡ), ਚਿਤੌੜਗੜ੍ਹ (ਰਾਜਸਥਾਨ) ਤੇ ਮੰਦਸੌਰ (ਮੱਧ ਪ੍ਰਦੇਸ਼) ਸ਼ਾਮਲ ਹਨ।
ਪੰਜਾਬ
ਪ੍ਰਕਾਸ਼ ਸਿੰਘ ਬਾਦਲ ਜਾਣਗੇ ਸ੍ਰੀ ਮੁਕਤਸਰ ਸਾਹਿਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵੇਰੇ 9 ਵਜੇ ਭਾਈ ਮਹਾਂ ਸਿੰਘ ਦੀਵਾਨ ਹਾਲ ਮੁਕਤਸਰ ਵਿਖੇ ਪਹੁੰਚਣਗੇ। ਬਾਦਲ ਇਸ ਮੌਕੇ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵਰਕਰਾਂ ਨੂੰ ਮਿਲਣਗੇ।
ਬਾਲੀਵੁੱਡ
ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਤੇ ਹਾਸ ਕਲਾਕਾਰ ਮਹਿਮੂਦ ਅਲੀ ਦਾ ਅੱਜ ਜਨਮ ਦਿਨ ਹੈ।