ਵੇਖੋ, ਪਤਨੀ ਨਾਲ ਲੜਨ ਪਿੱਛੋਂ ਪਤੀ ਦਾ ਹਾਈਵੋਲਟ ਡਰਾਮਾ (ਵੀਡੀਓ)

05/28/2017 1:08:49 PM

ਲੁਧਿਆਣਾ - ਲੁਧਿਆਣਾ 'ਚ ਪਤੀ ਪਤਨੀ ਦੇ ਝਗੜੇ ਨੇ ਉਸ ਸਮੇਂ ਖਤਰਨਾਕ ਮੋੜ ਲੈ ਲਿਆ ਜਦੋਂ ਪਤੀ ਖੁਦਕੁਸ਼ੀ 'ਤੇ ਉਤਾਰੂ  ਹੋ ਗਿਆ। ਜਾਣਕਾਰੀ ਅਨੁਸਾਰ ਫਿਰੋਜ਼ ਗਾਂਧੀ ਮਾਰਕੀਟ 'ਚ ਮਾਮੂਲੀ ਝਗੜੇ ਤੋਂ ਬਾਅਦ ਪਤੀ ਖੁਦਕੁਸ਼ੀ ਕਰਨ 'ਤੇ ਉਤਰ ਆਇਆ। ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਪਤੀ ਸਟਾਕ ਐਕਸਚੇਂਜ ਦੀ 5ਵੀਂ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਖਿੜਕੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗਾ।
ਬਿਲਡਿੰਗ ਥੱਲੇ ਖੜੇ ਲੋਕਾਂ ਨੇ ਜਦੋਂ ਉਸ ਨੂੰ ਖਿੜਕੀ ਤੋਂ ਲਟਕਦੇ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਨਾਲ ਵਾਲੇ ਕਮਰੇ 'ਚ ਬੈਠੇ ਵਿਅਕਤੀ ਨੇ ਬਹੁਤ ਮੁਸ਼ਕਿਲ ਨੂੰ ਉਸ ਨੂੰ ਬਚਾਇਆ। ਇਸ ਪੂਰੇ ਹਾਈਵੋਲਟ ਡਰਾਮਾ ਦੌਰਾਨ ਉਸਦੀ ਪਤਨੀ ਵੀ ਮੌਜੂਦ ਸੀ। ਦੋਹਾਂ 'ਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। 


Related News