ਲੁਧਿਆਣਾ ''ਚ ਤਿਓਹਾਰਾਂ ਮੌਕੇ ਪੁਲਸ ਦੇ ਸਖਤ ਇੰਤਜ਼ਾਮ (ਵੀਡੀਓ)

Monday, Nov 05, 2018 - 02:14 PM (IST)

ਲੁਧਿਆਣਾ : ਤਿਓਹਾਰਾਂ ਦੇ ਮੌਕੇ ਅੱਤਵਾਦੀ ਹਮੇਸ਼ਾ ਕਿਸੇ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਰਹਿੰਦੇ ਹਨ। ਸੀ. ਆਈ. ਡੀ. ਅਤੇ ਦੂਜੇ ਵਿਭਾਗਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਲੁਧਿਆਣਾ ਪੁਲਸ ਨੇ ਵੀ ਸ਼ਹਿਰ ਅੰਦਰ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। ਇੱਥੇ ਬੰਬ ਨਿਰੋਧਕ ਅਤੇ ਹੋਰ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਡੀ. ਜੀ. ਪੀ. ਦਫਤਰ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਸ ਵਲੋਂ ਹਰ ਪਾਸੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਗ੍ਰਿਫਤਾਰ ਕੀਤੇ ਇਕ ਅੱਤਵਾਦੀ ਵਲੋਂ ਪੁਲਸ ਨੂੰ ਅਹਿਮ ਸੂਚਨਾਵਾਂ ਦਿੱਤੀਆਂ ਗਈਆਂ ਸੀ। ਖੁਫੀਆ ਏਜੰਸੀਆਂ ਤੋਂ ਪੁਲਸ ਨੂੰ ਪਤਾ ਲੱਗਾ ਹੈ ਕਿ ਅੱਤਵਾਦੀ ਦੀਵਾਲੀ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ, ਜਿਸ ਦੇ ਚੱਲਦਿਆਂ ਪੁਲਸ ਕੋਈ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ। 


Related News