ਸੁਰੱਖਿਆ ਦੁਬਾਰਾ ਬਹਾਲ ਕਰਨਾ ਖਾਮੀ ਦੀ ਪੁਸ਼ਟੀ, ਜਿਸਦੇ ਚਲਦੇ ਮੂਸੇਵਾਲਾ ਦੀ ਜਾਨ ਗਈ : ਰਾਜਾ ਵੜਿੰਗ

Friday, Jun 03, 2022 - 08:38 AM (IST)

ਸੁਰੱਖਿਆ ਦੁਬਾਰਾ ਬਹਾਲ ਕਰਨਾ ਖਾਮੀ ਦੀ ਪੁਸ਼ਟੀ, ਜਿਸਦੇ ਚਲਦੇ ਮੂਸੇਵਾਲਾ ਦੀ ਜਾਨ ਗਈ : ਰਾਜਾ ਵੜਿੰਗ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਜ ਸਰਕਾਰ ਵਲੋਂ ਹਾਲ ਹੀ ਵਿਚ ਸੁਰੱਖਿਆ ਦਾ ਦਾਇਰਾ ਘਟਾਉਣ ਤੋਂ ਬਾਅਦ ਉਸਨੂੰ ਵਾਪਿਸ ਬਹਾਲ ਕਰਨਾ ਵੱਡੀ ਖਾਮੀ ਅਤੇ ਲਾਪਰਵਾਹੀ ਦੀ ਪੁਸ਼ਟੀ ਹੈ। ਇਸਦੇ ਚਲਦੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਜਾਨ ਗਈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਉਸਦੇ ਮਾਤਾ-ਪਿਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 8 ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਖ਼ਾਸ ਕਰ ਕੇ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਪਹਿਲਾਂ ਸੁਰੱਖਿਆ ਵਾਪਿਸ ਲਈ ਗਈ ਸੀ? ਜਦੋਂ ਉਸਨੂੰ ਹਟਾ ਦਿੱਤਾ ਗਿਆ ਸੀ, ਤਾਂ ਹੁਣ ਕਿਉਂ ਦੁਆਰਾ ਬਹਾਲ ਕੀਤਾ ਗਿਆ ਹੈ। ਇਸਦਾ ਮਤਲੱਬ ਹੈ ਕਿ ਕਿਤੇ ਕੁਝ ਗਲਤੀ ਹੋਈ। ਉਨ੍ਹਾਂ ਨੇ ਕਿਹਾ ਕਿ ਕੀ ਮੁੱਖ ਮੰਤਰੀ ਇਸ ਵੱਡੀ ਖਾਮੀ ਲਈ ਨੈਤਿਕ ਜ਼ਿੰਮੇਵਾਰੀ ਲੈਣਗੇ, ਜੋ ਗ੍ਰਹਿ ਮੰਤਰੀ ਵੀ ਹਨ ਅਤੇ ਮੂਸੇਵਾਲਾ ਦੇ ਮਾਤਾ-ਪਿਤਾ ਤੋਂ ਮੁਆਫ਼ੀ ਮੰਗਣਗੇ, ਕਿਉਂਕਿ ਇਸ ਗਲਤੀ ਦੇ ਚਲਦੇ ਉਸਦੀ (ਮੂਸੇਵਾਲਾ) ਜ਼ਿੰਦਗੀ ਗਈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਨ੍ਹਾਂ ਦੇ ਲੋਕ ਦਿਖਾਵੇ ਦੇ ਚਲਦੇ ਪੰਜਾਬ ਨੇ ਇੱਕ ਮਸ਼ਹੂਰ ਸੱਭਿਆਚਾਰਕ ਚਿਹਰੇ ਅਤੇ ਭਵਿੱਖ ਦੇ ਨੇਤਾ ਨੂੰ ਖੋਹ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਜੂਨ 1984 'ਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰਖਵਾਏ (ਤਸਵੀਰਾਂ)

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਦੇ ਦਾਅਵੇ ਦੀ ਆਪ੍ਰੇਸ਼ਨ ਬਲੂਸਟਾਰ ਦੀ ਬਰਸੀ ਦੇ ਚਲਦੇ ਸੁਰੱਖਿਆ ਵਿਚ ਛਾਂਟੀ ਕੀਤੀ ਗਈ ਹੈ, ਕੋਈ ਆਧਾਰ ਨਹੀਂ ਰੱਖਦੇ। ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਸ ਦੇ 80 ਕਮਾਂਡੋਜ਼ ਅਤੇ ਰਾਘਵ ਚੱਢਾ ਦੀ 50 ਕਮਾਂਡੋਜ਼ ਨਾਲ ਸੁਰੱਖਿਆ ਹਾਲੇ ਵੀ ਉਂਝ ਹੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕਿਉਂ ਇਨ੍ਹਾਂ ਦੀ ਸੁਰੱਖਿਆ ਵਿਚ ਛਾਂਟੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਘਟਾਉਣ ਦੀ ਪ੍ਰਕਿਰਿਆ ਸਿਰਫ ਲੋਕ ਦਿਖਾਵਾ ਹੀ ਨਹੀਂ, ਸਗੋਂ ਰਾਜਨੀਤੀ ਤੋਂ ਪ੍ਰੇਰਿਤ ਸੀ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News