ਸੜਕ ਵਿਚਕਾਰ ਖੜ੍ਹੇ ਟਰਾਲੇ ''ਚ ਵੱਜਣ ਕਾਰਨ ਸਕੂਟਰ ਸਵਾਰ ਦੀ ਮੌਤ
Monday, Jan 22, 2018 - 12:46 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸੜਕ ਵਿਚਕਾਰ ਖੜ੍ਹੇ ਟਰਾਲੇ ਨਾਲ ਟਕਰਾਅ ਜਾਣ ਕਾਰਨ ਸਕੂਟਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਕੋਤਵਾਲੀ ਦੇ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਆਈ. ਟੀ. ਆਈ. ਚੌਕ ਬਰਨਾਲਾ ਬੀਤੀ ਰਾਤ ਆਪਣੇ ਸਕੂਟਰ 'ਤੇ ਹੰਡਿਆਇਆ ਤੋਂ ਬਰਨਾਲਾ ਵੱਲ ਆ ਰਿਹਾ ਸੀ। ਜਦੋਂ ਉਹ ਹੰਡਿਆਇਆ ਰੋਡ 'ਤੇ ਅੱਗੇ ਪਹੁੰਚਿਆ ਤਾਂ ਇਕ ਟਰਾਲਾ, ਜਿਸ ਦੀਆਂ ਲਾਈਟਾਂ ਬੰਦ ਸਨ ਅਤੇ ਸੜਕ ਵਿਚਕਾਰ ਖੜ੍ਹਾ ਸੀ, ਨਾਲ ਟਕਰਾ ਗਿਆ। ਉਸ ਨੂੰ ਹਾਈਵੇ ਪੈਟਰੋਲਿੰਗ ਹੰਡਿਆਇਆ ਦੇ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਟਰਾਲਾ ਡਰਾਈਵਰ ਟਰਾਲੇ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਟਰਾਲੇ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਭਰਾ ਧਰਮਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।