ਕੋਰੋਨਾ ਨਿਯਮਾਂ ਦੀਆਂ ਸਕੂਲਾਂ ਵਾਲੇ ਉਡਾ ਰਹੇ ਧੱਜੀਆਂ, ਬੱਚਿਆਂ ਨੂੰ ਬੁਲਾਇਆ ਜਾ ਰਿਹੈ ਸਕੂਲ

Saturday, Apr 10, 2021 - 05:53 PM (IST)

ਗੁਰਦਾਸਪੁਰ (ਧਰਮਿੰਦਰ ਠਾਕੁਰ)— ਕੋਰੋਨਾ ਦੇ ਕਾਰਨ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਕਈ ਸਾਰੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ ਤਾਂਕਿ ਲੋਕਾਂ ਦੀ ਸਿਹਤ ਨਾਲ ਖ਼ਿਲਵਾੜ ਨਾ ਹੋਵੇ। ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਵੀ 30 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਕਈ ਨਿੱਜੀ ਸਕੂਲ ਅਜਿਹੇ ਹਨ, ਜੋ ਸਰਕਾਰੀ ਆਦੇਸ਼ਾਂ ਨੂੰ ਮੰਨਦੇ ਹੋਏ ਸਕੂਲਾਂ ’ਚ ਬੱਚੇ ਬੁਲਾ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

PunjabKesari

ਅਜਿਹਾ ਹੀ ਕੁਝ ਪਠਾਨਕੋਟ ’ਚ ਵੀ ਵੇਖਣ ਨੂੰ ਮਿਲਿਆ, ਜਿੱਥੇ ਸੇਂਟ ਜੋਸਵ ਕਾਨਵੈਂਟ ਸਕੂਲ ਪ੍ਰਭੰਧਨ ਵੱਲੋਂ ਸਰਕਾਰੀ ਹਦਾਇਤਾਂ ਨੂੰ ਇਕ ਪਾਸੇ ਰੱਖ ਕੇ ਬੱੱਚਿਆਂ ਨੂੰ ਸਕੂਲ ’ਚ ਬੁਲਾ ਕੇ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਲੋਕਲ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਗਏ ਅਤੇ ਸਕੂਲ ’ਚ ਪਹੁੰਚ ਕੇ ਸਕੂਲ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

PunjabKesari

ਇਸ ਸਬੰਧੀ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਡਿਪਟੀ ਡੀ .ਈ. ਓ. ਰਾਜੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਬੰਦੀ ਦੇ ਬਾਵਜੂਦ ਕੁਝ ਨਿੱਜੀ ਸਕੂਲ ਆਪਣੀ ਮਨਮਾਣੀ ਕਰਕੇ ਸਕੂਲ ਚਲਾ ਰਹੇ ਹਨ ਅਤੇ ਬੱਚਿਆਂ ਨੂੰ ਸਕੂਲ ਬੁਲਾ ਰਹੇ ਹਨ, ਜਿਸ ਦੇ ਚਲਦਿਆਂ ਸਾਡੇ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਸਰਕਾਰੀ ਹੁਕਮਾਂ ਨੂੰ ਨਾ ਮੰਨਣ ’ਤੇ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਫ਼ਤੀਸ਼ ਅਧਿਕਾਰੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ’ਚ ਕੁਝ ਸਕੂਲ ਕੋਵਿਡ ਨਿਯਮਾਂ ਨੂੰ ਤਾਕ ’ਚ ਰੱਖ ਕੇ ਬੱਚਿਆਂ ਨੂੰ ਸਕੂਲ ਬੁਲਾ ਰਹੇ ਹਨ, ਜਿਸ ਦੇ ਚਲਦਿਆਂ ਸਾਡੇ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News