ਲੁਧਿਆਣਾ ''ਚ ਸਕੂਲ ਵੈਨ ਦੀ ਟਰੱਕ ਨਾਲ ਟੱਕਰ, ਟਲਿਆ ਵੱਡਾ ਹਾਦਸਾ

Friday, Jan 24, 2020 - 12:16 PM (IST)

ਲੁਧਿਆਣਾ ''ਚ ਸਕੂਲ ਵੈਨ ਦੀ ਟਰੱਕ ਨਾਲ ਟੱਕਰ, ਟਲਿਆ ਵੱਡਾ ਹਾਦਸਾ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਜੋਧੇਵਾਲ ਬਸਤੀ ਕੈਲਾਸ਼ ਚੌਂਕ ਨੇੜੇ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇਕ ਟਰੱਕ ਨਾਲ ਸਕੂਲ ਵੈਨ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ 'ਚ ਸਵਾਰ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ 'ਚੋਂ ਬੱਚਿਆਂ ਨੂੰ ਬਾਹਰ ਕੱਢ ਕੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਿਨ੍ਹਾਂ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਨਾਲ ਬੱਚਿਆਂ ਨੂੰ ਘਰ ਲੈ ਗਏ ਹਨ।


author

Babita

Content Editor

Related News